The Summer News
×
Friday, 10 May 2024

ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤਰਨਤਾਰਨ ਦੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਚੋਣ ਮੁਹਿੰਮ ਦਾ ਕੀਤਾ ਆਗਾਜ਼

ਆਮ ਆਦਮੀ ਪਾਰਟੀ ਦੇ  ਲੋਕ ਸਭਾ ਹਲਕਾ ਖਡੂਰ  ਸਾਹਿਬ ਤੋਂ ਉਮੀਦਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਤਰਨਤਾਰਨ ਦੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ  ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੋਂ ਤਰਨਤਾਰਨ ਸਾਹਿਬ ਤੋਂ ਨਤਮਸਤਕ ਹੋ ਕੇ ਚੋਣ ਦਾ ਜਿਹੜਾ ਅਸੀਂ ਵੋਟਾਂ ਮੰਗਣ ਦਾ ਆਗਾਜ਼ ਸ਼ੁਰੂ ਕਰਤਾ ਮੇਰੇ ਤੇ ਜਿਹੜਾ ਵਿਸ਼ਵਾਸ ਕੀਤਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਮੁੱਖ ਮੰਤਰੀ ਦਿੱਲੀ ਜੀ ਨੇ ਸਰਦਾਰ ਭਗਵੰਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਮੈਂ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਾਂਗਾ ਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤ ਕੇ ਇਹ ਸੀਟ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਦਾਰ ਭਗਵੰਨ ਸਿੰਘ ਮਾਨ ਜੀ ਦੀ ਝੋਲੀ ਵਿੱਚ ਪਾਵਾਂਗਾ। ਵੇਖੋ ਮੁੱਦੇ ਤੇ ਪਹਿਲਾਂ ਤੇ ਇਹ ਆ ਵੀ ਜਿਹੜੇ ਦੋ ਸਾਲਾਂ ਦੇ ਕੀਤੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੇ ਉਹਨਾਂ ਕੰਮਾਂ ਨੂੰ ਲੋਕ ਫਤਵਾ ਦੇਣਗੇ ਕਿਉਂਕਿ ਲੋਕੀ ਵੀ ਸਾਰਾ ਕੁਝ ਜਾਣਦੇ ਆ ਲੋਕ ਪਿਛਲੀਆਂ ਸਰਕਾਰਾਂ ਦੇ ਕੀਤੇ ਕੰਮਾਂ ਚ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਚ ਤੁਲਣਾ ਕਰਨਗੇ ਪਿਛਲੀਆਂ ਸਰਕਾਰਾਂ ਪੰਜਾਂ ਸਾਲਾਂ ਚ ਕੁਝ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲਾਂ ਦੀ ਬੜੇ ਕੰਮ ਹੋਏ ਆ 41000 ਤੋਂ ਵੱਧ ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਮੈਰਿਟ ਦੇ ਅਧਾਰ ਤੇ ਭਰਤੀ ਕੀਤੀ ਗਈ ਆ ਪਿਛਲੀਆਂ ਸਰਕਾਰਾਂ ਚ ਜਾਂ ਤੇ ਮੁੱਖ ਮੰਤਰੀ ਐਮਐਲਏ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਦੀਆਂ ਸੀ ਜਾਂ ਜਿਹੜਾ ਵੱਡੀ ਰਿਸ਼ਵਤ ਲੈ ਕੇ ਜਾਂਦਾ ਉਹਨੂੰ ਨੌਕਰੀ ਮਿਲਦੀ ਸੀ ਹੁਣ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਹਨ।  

Story You May Like