The Summer News
×
Monday, 20 May 2024

ਪਿੰਡ ਭੈਲ ਢਾਏ ਵਾਲਾ ਵਿਖੇ ਬਣਿਆ ਡਿਫੈਂਸ ਬੰਨ ਟੁੱਟਾ, ਫ਼ਸਲਾਂ 'ਚ ਦਾਖਲ ਹੋਇਆ ਪਾਣੀ

ਤਰਨਤਾਰਨ : ਰਵੀ ਖਹਿਰਾ | ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਡੈਮਾਂ ’ਚੋਂ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਜਿਥੇ ਮੰਡ ਖ਼ੇਤਰ ਵਿਚ ਮੁੰਡਾ ਪਿੰਡ ਤੋਂ ਗੁਜਰਪੁਰਾ ਵਾਲਾ ਮੰਡ, ਘੜਕਾ ਅਤੇ ਹੋਰ ਪਿੰਡਾ ਦੀ ਹਜ਼ਾਰਾਂ ਏਕੜ ਫ਼ਸਲ ’ਚ ਪੰਜ ਤੋਂ ਛੇ ਫੁੱਟ ਪਾਣੀ ਭਰ ਜਾਣ ਕਾਰਨ ਤਬਾਹ ਹੋ ਗਈਆ ਸਨ, ਉਥੇ ਕੱਲ ਮੁੰਡਾ ਪਿੰਡ ਦਾ ਡਿਫੈਂਸ ਬੰਨ੍ਹ ਟੁੱਟ ਗਿਆ ਸੀ ਪਰ ਬੀਤੇ ਦਿਨ ਪੋਂਗ ਡੈਮ ’ਚੋਂ ਛੱਡੇ ਗਏ ਵਾਧੂ ਪਾਣੀ ਕਾਰਨ ਬੀਤੀ ਦੇਰ ਰਾਤ ਪਿੰਡ ਭੈਲ ਢਾਏ ਵਾਲਾ  ਦੇ ਮੰਡ ’ਚ ਡਿਫੈਂਸ ਦਾ ਆਪਦੇ ਵੱਲੋਂ ਬਣਿਆ ਬੰਨ੍ਹ ਟੁੱਟ ਗਿਆ ਅਤੇ ਬਚੇ ਹੋਏ ਖ਼ੇਤਰ ਵਿਚ ਪਾਣੀ ਜਾ ਵੜਿਆ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਤੇ ਹੋਰਨਾਂ ਨੇ ਕਿਹਾ ਕਿ ਭਾਰੀ ਮੀਂਹ ਨਾਲ ਜਿਥੇ ਮੰਡ ਖੇਤਰ ਵਿਚ ਪਹਿਲਾ ਹੀ ਬਹੁਤ ਪਾਣੀ ਭਰਿਆ ਹੋਇਆ ਸੀ, ਉਥੇ ਡੈਮਾਂ ’ਚੋ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਮੰਡ ਖ਼ੇਤਰ ਦੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਦਰਿਆ ਬਿਆਸ ਦੇ ਦੋਵੇਂ ਪਾਸੇ ਧੁੱਸੀ ਬੰਨ੍ਹ ਬਣਾ ਕੇ ਇਸ ਨੂੰ ਨਹਿਰ ਦੀ ਸ਼ਕਲ ਦੇ ਦਿੱਤੀ ਜਾਵੇ ਤਾਂ ਜੋ ਹਰ ਸਾਲ ਕਿਸਾਨਾਂ ਦੀਆਂ ਕਰੋੜਾ ਰੁਪਏ ਦੀਆਂ ਜੋ ਫ਼ਸਲਾਂ ਬਰਬਾਦ ਹੁੰਦੀਆਂ ਹਨ ਉਨ੍ਹਾਂ ਦਾ ਬਚਾਅ ਹੋ ਸਕੇ। ਉਨ੍ਹਾਂ ਨੇ ਪ੍ਰੈਸ ਰਾਹੀ ਸਰਕਾਰ ਤੋਂ ਮੰਗ ਕੀਤੀ ਕਿ ਮੰਡ ਖ਼ੇਤਰ ਵਿਚ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

Story You May Like