The Summer News
×
Monday, 20 May 2024

ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਕਿਓਂ ਕੀਤਾ ਚੱਕਾ ਜਾਮ, ਪੜ੍ਹੋ ਖ਼ਬਰ

ਤਰਨ ਤਾਰਨ : ਤਰਨ ਤਾਰਨ ਬੀਤੇ ਲੰਮੇ ਸਮੇ ਤੌ ਆਪਣੀਆ ਹੱਕੀ ਮੰਗਾ ਦੇ ਲਈ ਸੰਘਰਸ਼ ਕਰ ਰਹੇ ਪਨਬਸ ਮੁਲਾਜਮਾਂ ਵਲੌ ਅਜ ਪੰਜਾਬ ਭਰ ਵਿਚ ਰੋਸ਼ ਪ੍ਰਦਰਸਨ ਕਰ ਚੱਕਾ ਜਾਮ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਹਾਂ, ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਇਸ ਕਰਕੇ ਅੱਜ ਪੰਜਾਬ ਭਰ ਵਿੱਚ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕਰਕੇ ਇਹ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ ਉਣਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਟ੍ਰਾਂਸਪੋਰਟ ਟਰੈਕਟਰ ਵਲੋਂ ਇਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ , ਉਨ੍ਹਾਂ ਕਿਹਾ ਕਿ ਸਾਡੀ ਦੋ ਵਾਰ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਸੀ ਪਰ ਦੋਵੇਂ ਵਾਰ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਤੋਂ ਭੱਜਦੇ ਨਜ਼ਰ ਆਏ।


ਜਿਸਦੇ ਚਲਦੇ ਹਨ ਸਾਡੀ 29 ਸਿਤੰਬਰ ਦੀ ਮੀਟਿੰਗ ਰਖੀ ਗਈ ਸੀ ਜਿਸਦੇ ਚਲਦੇ ਸਾਡੇ ਮੁਲਾਜਮ ਭਰਾਵਾਂ ਵਿੱਚ ਕਾਫੀ ਰੋਸ ਵੇਖਣ ਨੂੰ ਪਾਇਆ ਜਾ ਰਿਹਾ ਸੀ ਜਿਸ ਦੇ ਚੱਲਦੇ ਅੱਜ ਸਾਨੂੰ ਇਹ ਧਰਨਾ ਪ੍ਰਦਰਸ਼ਨ ਕਰ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਅੱਜ ਸਾਡੀ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਰੱਖੀ ਗਈ ਹੈ। ਜੇਕਰ ਇਸ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੱਲ੍ਹ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਘੇਰਾਵ ਕੀਤਾ ਜਾਏਗਾ ਉਣਾ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੋ 5% ਇੰਕਰੀਮੈਂਟ ਲਗਾਇਆ ਗਿਆ ਜੋ ਅਜੇ ਤਕ ਲਾਗੂ ਨਹੀਂ ਕੀਤਾ ਗਿਆ। ਤੇ ਨਾ ਹੀ ਸਾਡੇ ਬਲੈਕ ਲਿਸਟ ਸਾਥੀ ਬਹਾਲ ਕੀਤੇ ਗਏ ਹਨ। ਜਿਸਦੇ ਚਲਦੇ ਅੱਜ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ|

Story You May Like