The Summer News
×
Monday, 20 May 2024

ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ, 1 ਨੂੰ ਕੀਤਾ ਢੇਰ

ਤਰਨਤਾਰਨ : ਜ਼ਿਲਾ ਤਰਨਤਾਰਨ 'ਚ ਪੁਲਸ ਨਾਲ ਹੋਏ ਮੁਕਾਬਲੇ 'ਚ ਇਕ ਨਸ਼ਾ ਤਸਕਰ ਮਾਰਿ*ਆ ਗਿਆ। ਜਦਕਿ ਦੂਜੇ ਨੂੰ ਗ੍ਰਿਫਤਾ*ਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਦੋ ਕਥਿਤ ਨਸ਼ਾ ਤਸਕਰ ਇੱਕ ਕਾਰ ਵਿੱਚ ਦੇਰ ਰਾਤ ਜ਼ਿਲ੍ਹਾ ਮੋਗਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ 'ਚ ਸਵਾਰ ਤਸਕਰਾਂ ਨੇ ਨਾਕਾ ਤੋੜ ਕੇ ਫਾਇਰਿੰ*ਗ ਸ਼ੁਰੂ ਕਰ ਦਿੱਤੀ | ਇਸ ਦੌਰਾਨ ਥਾਣਾ ਚੋਹਲਾ ਸਾਹਿਬ, ਸਦਰ ਤਰਨਤਾਰਨ ਦੀ ਪੁਲਸ ਅਤੇ ਹੋਰ ਪਾਰਟੀਆਂ ਵੱਲੋਂ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਪੁਲਸ ਦੀ ਗੋਲੀਬਾ*ਰੀ 'ਚ ਇਕ ਨਸ਼ਾ ਤਸਕਰ ਮਾਰਿਆ ਗਿਆ ਜਦਕਿ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਮ੍ਰਿਤ*ਕ ਦੀ ਪਛਾਣ ਜੋਗਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਇਸ ਮੁੱਠਭੇੜ ਦੌਰਾਨ ਨਸ਼ਾ ਤਸਕਰਾਂ ਦੀ ਕਾਰ ਵਿੱਚੋਂ ਕਿਹੜੀਆਂ ਨਸ਼ੀਲੀਆਂ ਗੋਲੀਆਂ ਅਤੇ ਹਥਿਆ*ਰ ਬਰਾਮ*ਦ ਹੋਏ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਸ ਸਮੇਂ ਜ਼ਿਲ੍ਹੇ ਦੇ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ, ਐਸ.ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਖੁਦ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ।

Story You May Like