The Summer News
×
Wednesday, 24 April 2024

ਵਿਧਾਇਕਾ ਛੀਨਾ ਨੂੰ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਵਫ਼ਦ ਨੇ ਦਿੱਤਾ ਮੰਗ ਪੱਤਰ

ਲੁਧਿਆਣਾ , 13 ਅਗਸਤ। ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲਾ ਲੁਧਿਆਣਾ ਦਾ ਇੱਕ ਵਫਦ ਕਾਨੂੰਗੋ ਦਲਜੀਤ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੂੰ ਉਨ੍ਹਾਂ ਦੇ ਮੁੱਖ ਦਫ਼ਤਰ ਬਾਪੂ ਮਾਰਕੀਟ , ਲੁਹਾਰਾ ਵਿਖੇ ਮਿਲਿਆ । ਇਸ ਮੌਕੇ ਤੇ ਵਫਦ ਵਲੋਂ ਬੀਬੀ ਛੀਨਾ ਨੂੰ ਯੂਨੀਅਨ ਦੀਆਂ ਮੰਗਾਂ ਦਾ ਇਕ ਮੰਗ ਪੱਤਰ ਦਿੱਤਾ ਗਿਆ ।ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਪਟਵਾਰੀਆਂ ਦੀਆਂ ਅਸਾਮੀਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰ ਦਿੱਤੀ ਗਈ ਹੈ । ਜਿਸ ਨਾਲ ਲਗਪਗ 1056 ਪਟਵਾਰੀਆਂ ਦੀਆਂ ਪੋਸਟਾਂ ਖ਼ਤਮ ਹੋ ਗਈਆਂ ਹਨ । ਜਿਸ ਕਾਰਨ ਪਟਵਾਰੀਆਂ ਦਾ ਕੰਮ ਘੱਟਣ ਦੀ ਬਜਾਏ ਬਹੁਤ ਵੱਧ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਈ ਵੀ ਕੰਮ ਕਰਨਾ ਪੈਂਦਾ ਹੈ । ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਜਨ – ਧਨ ਯੋਜਨਾ , ਆਯੂਸ਼ਮਾਨ ਸਕੀਮ ਆਦਿ ਵੀ ਸ਼ਾਮਿਲ ਹਨ ।


ਇਸ ਮੌਕੇ ਤੇ ਵਿਧਾਇਕਾ ਬੀਬੀ ਛੀਨਾ ਨੇ ਮੰਗ ਪੱਤਰ ਲੈਣ ਉਪਰੰਤ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸਬੰਧਿਤ ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨਗੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਲਈ ਬਣੀ ਹੈ । ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਬੰਧਿਤ ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਸਾਹਿਬ ਇਨ੍ਹਾਂ ਮੰਗਾਂ ਦਾ ਜ਼ਰੂਰ ਕੋਈ ਨਾ ਕੋਈ ਢੁੱਕਵਾਂ ਹੱਲ ਕੱਢ ਕੇ ਪਟਵਾਰੀਆਂ ਨੂੰ ਜਰੂਰ ਇਨਸਾਫ਼ ਦੇਣਗੇ । ਇਸ ਮੌਕੇ ਤੇ ਕਰਨ ਜਸਪਾਲ ਸਿੰਘ ਵਿਰਕ , ਹਰਪ੍ਰੀਤ ਸਿੰਘ , ਹਰਪ੍ਰੀਤ ਸਿੰਘ ਪੀ . ਏ ਆਦਿ ਵੀ ਹਾਜ਼ਰ ਸਨ ।


Story You May Like