The Summer News
×
Monday, 20 May 2024

100 ਸਾਲਾਂ ਬਜੁਰਗ ਮਾਤਾ ਨੂੰ ਘਰ 'ਚ ਬੰਦੀ ਬਣਾ ਕੇ ਵਾਲੀਆਂ ਤੇ 50 ਹਜ਼ਾਰ ਨਕਦੀ ਲੁੱ/ਟ ਕੇ ਲੁਟੇ/ਰੇ ਹੋਏ ਫਰਾਰ

ਪੱਟੀ/ਤਰਨਤਾਰਨ, (ਬਲਜੀਤ ਸਿੰਘ) : ਅਕਸਰ ਲੁਟੇਰੇ ਲੁੱਟ ਦੀ ਵਾਰਦਾਰ ਨੂੰ ਸੜਕਾ ਤੇ ਅੰਜਾਮ ਦਿੰਦੇ ਹਨ ਜਿਸ ਦੀਆਂ ਸੁਰਖੀਆ ਅਖਬਾਰਾਂ ਤੇ ਟੀਵੀ ਚੈਨਲ ਬਟੋਰਦੇ ਹਨ ਪ੍ਰੰਤੂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਕਲਸੀਆ ਕਲਾਂ 'ਚ ਬੀਤੀ ਰਾਤ ਲੁਟੇਰਿਆ ਘਰ ਵਿੱਚ ਮੋਜੂਦ 100 ਸਾਲਾਂ ਬਜੁਰਗ ਮਾਤਾ ਦੇ ਮੂੰਹ ਵਿੱਚ ਰੁਮਾਲ ਤੇ ਕੱਪੜੇ ਦੀ ਰੱਸੀ ਨਾਲ ਹੱਥਪੈਰ ਬੰਨਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ । ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਜਦ ਰਾਤ ਸਮੇ ਪਰਿਵਾਰ ਨੇ ਖੜਾਕ ਸੁਣੀਆ ਤਾ ਦੇਖਿਆ ਕਿ ਉਨਾ ਦੀ ਬਜੁਰਗ ਮਾਤਾ ਜਖਮੀ ਹਾਲਤ ਵਿੱਚ ਜਮੀਨ ਤੇ ਡਿੱਗੀ ਹੈ ਅਤੇ ਉਸਦੇ ਹੱਥ ਪੈਰ ਕੱਪੜੇ ਦੀ ਬਣੀ ਰੱਸੀ ਨਾਲ ਬੰਨੇ ਹਨ ਤੇ ਮੂੰਹ ਵਿੱਚ ਰੁਮਾਲ ਹੈ ਤਾਂ ਤੁਰੰਤ ਪਰਿਵਾਰ ਦੇ ਮੁਖੀ ਜਗਤਾਰ ਸਿੰਘ ਨੇ ਆਪਣੀ ਮਾਂ ਦੇ ਮੂੰਹ ਚੋਂ ਰੁਮਾਲ ਕੱਢਿਆ ਅਤੇ ਹੱਥ ਪੈਰ ਖੋਲੇ ਅਤੇ ਪੁਲਸ ਹੈਲਪ ਲਾਇਨ 112 ਤੇ 100 ਨੰਬਰ ਤੇ ਕਾਲ ਵੀ ਕੀਤੀ ਪਰ ਕਿਸੇ ਨੇ ਫੋਨ ਨਹੀ ਚੁੱਕਿਆ ।


ਪਰਿਵਾਰ ਦੇ ਮੁਖੀ ਜਗਤਾਰ ਸਿੰਘ ਪੁੱਤਰ ਪੂਰਨ ਸਿੰਘ ਨੇ ਦੱਸਿਆ ਕਿ ਬੀਤੀ 12-1 ਦੀ ਦਰਮਿਆਨੀ ਰਾਤ ਉਹ ਆਪਣੀ ਪਤਨੀ ਨਾਲ ਘਰ ਦੇ ਕਮਰੇ ਤੇ ਬਜੁਰਗ ਮਾਤਾ ਬਚਨ ਕੌਰ ਨਾਲ ਘਰ ਦੇ ਬਰਾਡੇ 'ਚ ਮੋਜੂਦ ਸੀ ਕਿ ਕੁੱਝ ਲੁਟੇਰੇ ਉਨਾਂ ਦੇ ਘਰ ਦਾਖਲ ਅਤੇ ਉਸਦੀ 100 ਸਾਲਾਂ ਬਜੁਰਗ ਮਾਤਾ ਨੂੰ ਬੰਦੀ ਬਣਾ ਕੇ ਕੱਪੜੇ ਦੀ ਰੱਸੀ ਨਾਲ ਹੱਥ ਪੈਰ ਬੰਨ ਕੇ ਮੂੰਹ ਵਿੱਚ ਰੁਮਾਲ ਦੇ ਕੇ ਉਸਦੇ ਕੰਨ ਦੀਆਂ ਕਰੀਬ ਇੱਕ ਤੋਲਾ ਸੋਨੇ ਦੀਆਂ ਵਾਲੀਆਂ ਅਤੇ ਮੰਜੇ ਦੇ ਪਾਵੇ ਨਾਲ ਟੰਗੇ ਝੋਲੇ ਵਿੱਚੋਂ 50 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ । ਜਗਤਾਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਇੱਕ ਪੈਰ ਦਾ ਬੂਟ ਤੇ ਲੱਕੜ ਦਾ ਬਾਲਾ ਉਨ੍ਹਾਂ ਦੇ ਘਰ ਹੀ ਰਹਿ ਗਿਆ ਹੈ । ਉਨਾਂ ਦੱਸਿਆ ਕਿ ਜਦ ਉਨ੍ਹਾਂ ਦੀ ਮਾਤਾ ਨੇ ਖੜਾਕ ਕੀਤਾ ਤਾਂ ਜਦ ਉਹ ਕਮਰੇ ਚੋਂ ਬਾਹਰ ਆਏ ਤਾਂ ਦੇਖਿਆ ਕਿ ਉਨਾਂ ਦੀ ਬਜੁਰਗ ਮਾਤਾ ਬਚਨ ਕੌਰ ਦੇ ਮੂੰਹ ਵਿੱਚ ਰੁਮਾਲ ਸੀ ਤੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਨ੍ਹਾਂ ਤੁਰੰਤ ਆਪਣੀ ਮਾਂ ਦੇ ਮੂੰਹ ਚੋਂ ਰੁਮਾਲ ਕੱਢਿਆ ਤੇ ਹੱਥ ਪੈਰ ਖੋਲੇ । ਉਨਾਂ ਦੱਸਿਆ ਕਿ ਇਸ ਘਟਨਾ ਨਾਲ ਉਨਾਂ ਦੀ ਬਜੁਰਗ ਮਾਤਾ ਗੰਮੀਰ ਜਖ਼ਮੀ ਹੋਈ ਹੈ ਅਤੇ ਖੋਫ ਵਿੱਚ ਹੈ ।


ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸੰਬੰਧੀ ਪੁਲਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਪੁਲਸ ਨੇ ਇਸ ਸੰਬੰਧੀ ਨਾ ਤਾ ਮੌਕਾ ਦੇਖਿਆ ਹੈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ । ਉਧਰ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਭਿੱਖੀਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਸੰਬੰਧੀ ਜਾਚ ਕਰਕੇ ਪਰਚਾ ਦਰਜ ਕਰਨਗੇ ਅਤੇ ਤਬਦੀਸ਼ ਕਰਕੇ ਜਲਦ ਹੀ ਲੁਟੇਰਿਆ ਨੂੰ ਕਾਬੂ ਕਰਨਗੇ ।

Story You May Like