The Summer News
×
Monday, 20 May 2024

ਦਾਦੀ ਦੇ ਹੱਥੋਂ 9 ਮਹੀਨੇ ਦਾ ਬੱਚਾ ਖੋਹ ਕੇ ਫਰਾਰ ਹੋਏ ਕਿਡ* ਨੈਪਰ , 6 ਭੈਣਾਂ ਦਾ ਇਕਲੌਤਾ ਭਰਾ ਹੈ ਕਰਨਪਾਲ

ਤਰਨਤਾਰਨ : ਤਾਜ਼ਾ ਮਾਮਲਾ ਸਾਹਮਣੇ ਆਇਆ ਹੈ,ਜਿਲ੍ਹਾ ਤਰਨਤਾਰਨ ਦੇ ਪਿੰਡ ਕੈਰੋਂ ਦੇ ਵਿਚ ਜਿੱਥੇ 8-9 ਮਹੀਨਿਆਂ ਦੇ ਛੋਟੇ ਬੱਚੇ ਨੂੰ ਅਗ.ਵਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਥਾਣਾ ਸਿਟੀ ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਸ਼ਾਮ ਕਰੀਬ 4 ਵਜੇ ਬਜ਼ੁਰਗ ਜੋੜੇ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਨ੍ਹਾਂ ਦੇ ਪੋਤੇ ਨੂੰ ਅਗ.ਵਾ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਇਸ ਬੱਚੇ ਦਾ ਨਾਮ ਕਰਨਪਾਲ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ 6 ਭੈਣਾਂ ਦਾ ਇਕਲੌਤਾ ਭਰਾ ਹੈ। ਜਿਸ ਨੂੰ ਮੋਟਰਸਾਈਕਲ ਸਵਾਰਾਂ ਵਲੋਂ ਅਗਵਾ ਕੀਤਾ ਗਿਆ ਹੈ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਬੱਚਾ ਖੋਹਣ ਦੌਰਾਨ ਦਾਦੀ ਵੀ ਜ਼ਖ.ਮੀ ਹੋਈ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Story You May Like