The Summer News
×
Monday, 20 May 2024

ਡਿਊਟੀ 'ਚ ਕੁਤਾਹੀ ਵਰਤਣ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ : ਵਿਧਾਇਕ ਡਾ.ਸੋਹਲ

ਤਰਨਤਾਰਨ  : ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਅੱਜ ਸਵੇਰੇ ਤਕਰੀਬਨ 9.40 ਵਜੇ ਅਚਾਨਕ ਸੀਐਚਸੀ ਕਸੇਲ ਦਾ ਦੌਰਾ ਕੀਤਾ ਗਿਆ ਤੇ ਵਿਧਾਇਕ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਹਾਜ਼ਰੀਆਂ ਚੈੱਕ ਕੀਤੀਆਂ ਅਤੇ ਹੈਲਥ ਸੈਂਟਰ ਦੇ ਪ੍ਰਬੰਧ ਵੀ ਚੈੱਕ ਕੀਤੇ| ਚੋਣਵੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਸੋਹਲ ਨੇ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੇ ਅੱਜ ਉਹ ਸੀਐਚਸੀ ਕਸੇਲ ਪੁੱਜੇ ਤਾਂ ਦੇਖਿਆ ਕੀ ਐਸਐਮਓ ਸਮੇਤ ਕਾਫ਼ੀ ਸਟਾਫ ਗ਼ੈਰਹਾਜ਼ਰ ਪਾਇਆ ਗਿਆ ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

 

ਉਨ੍ਹਾਂ ਦੱਸਿਆ ਕਿ ਹੈਲਥ ਸੈਂਟਰ ਦਾ ਸਫ਼ਾਈ ਪਖੋਂ ਵੀ ਕਾਫੀ ਬੁਰਾ ਹਾਲ ਹੈ ਤੇ ਮੁਲਾਜ਼ਮਾਂ ਦੇ ਕੰਮਾਂ ਵਿੱਚ ਵੀ ਕਾਫੀ ਊਣਤਾਈਆਂ ਪਾਈਆਂ ਗਈਆਂ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ  ਕਿ ਡਿਊਟੀ ਤੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਦੇ ਖਿਲਾਫ਼ ਸਿਵਲ ਸਰਜਨ ਨੂੰ ਲਿਖਿਆ ਜਾਵੇਗਾ ਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਜਦਕਿ ਪਿੰਡ ਵਾਸੀਆਂ ਨੇ ਸੀਐਚਸੀ ਕਸੇਲ ਦੇ ਅੰਦਰ ਪੁਰਾਣੀ ਬਿਲਡਿੰਗ ਜੋ ਕਿ ਅੱਜਕਲ ਨਸ਼ੇੜੀਆਂ ਦਾ ਅੱਡਾ ਬਣੀ ਪਈ ਹੈ ਦੀ ਮੁਸ਼ਕਿਲ ਵੀ ਵਿਧਾਇਕ ਦੇ ਧਿਆਨ ਵਿੱਚ ਲਿਆਂਦੀ|

 

ਅਖੀਰ ਵਿਧਾਇਕ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਮੁਸ਼ਕਿਲ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਤੇ ਡਿਉਟੀ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਵਿਧਾਇਕ ਨੇ ਕਿਹਾ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ  ਤੇ ਆਉਣ ਵਾਲੇ ਸਮੇਂ ਵਿੱਚ ਸਿਵਲ ਹਸਪਤਾਲ ਤਰਨਤਾਰਨ ਤੇ ਸੀਐਚਸੀ ਸੈਂਟਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਵੀ ਪੰਜਾਬ ਸਰਕਾਰ ਵਲੋਂ ਪੂਰੀਆਂ ਕੀਤੀਆਂ ਜਾਣਗੀਆਂ|

 

 

Story You May Like