The Summer News
×
Monday, 20 May 2024

ਹਰੀਕੇ ਤੋਂ ਕੁੱਝ ਹੀ ਦੂਰੀ ਤੇ ਟੂਟੇ ਹੋਏ ਬੰਨ੍ਹ ਤੇ ਲੋਕਾਂ ਵਲੋਂ ਮਿੱਟੀ ਪਾਉਣੀ ਕੀਤੀ ਸ਼ੁਰੂ

ਪੱਟੀ/ਤਰਨਤਾਰਨ : ਬਲਜੀਤ ਸਿੰਘ | ਹਰੀਕੇ ਤੋਂ ਕੁੱਝ ਹੀ ਦੂਰੀ ਤੇ ਪੈਂਦੇ ਪਿੰਡ ਭਓੁਵਾਲ ਵਿੱਖੇ ਬੰਨ੍ਹ ਵਿੱਚ ਲੱਗਿਆ ਸਿਰਾਂ ਪੈਣ ਲੋਕਾਂ ਵੱਲੋਂ ਬੰਨ੍ਹ ਤੇ ਮਿੱਟੀ ਪਾਉਣੀ ਕੀਤੀ ਸ਼ੁਰੂ। ਦੱਸ ਦਈਏ ਕਿ ਬੀਤੀ ਕੱਲ ਪਿੰਡ ਕੁੱਤੀ ਵਾਲਾ ਘੜੰਮ ਦੇ ਨਜ਼ਦੀਕ ਤੋਂ ਇਸੇ ਤਰ੍ਹਾਂ ਹੀ ਬੰਨ੍ਹ ਵਿੱਚ ਸਿਰਾ ਪੈ ਗਿਆ | ਸਾਨੂੰ ਜਿਸ ਤੋਂ ਬਾਅਦ ਇਹ ਬੰਨ੍ਹ 100 ਫੁੱਟ ਦੇ ਕਰੀਬ ਟੁੱਟ ਗਿਆ ਅਤੇ ਵੱਡੇ ਪੱਧਰ ਤੇ ਲੋਕਾਂ ਦੇ ਘਰਾਂ ਵੱਲ ਨੂੰ ਪਾਣੀ ਵਧਣ ਲੱਗਾ। ਅਤੇ ਹੁਣ ਪਿੰਡ ਭਉਵਾਲ ਦੇ ਨਜ਼ਦੀਕ ਇਸੇ ਤਰ੍ਹਾਂ ਹੀ ਬੰਨ੍ਹ ਵਿੱਚ ਸੇਰਾ ਪੈਣ ਲੱਗੀਆਂ ਜਿਸ ਨੂੰ ਰੋਕਣ ਲਈ ਪਿੰਡ ਵਾਸੀ ਵੱਡੇ ਪੱਧਰ ਤੇ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਪਾ ਰਹੇ ਹਨ ਓਥੇ ਪਿੰਡ ਵਾਸੀਆਂ ਨੇ ਕਿਹਾ ਕਿ ਜਿੱਥੇ ਉਹ ਆਪਣੀ ਤਰਫ਼ ਤੋਂ ਇਹ ਮਿੱਟੀ ਪਾ ਰਹੇ ਹਨ ਉਥੇ ਹੀ ਸਾਨੂੰ ਸਰਕਾਰ ਦੀ ਸਹਾਇਤਾ ਦੀ ਵੀ ਬਹੁਤ ਲੋੜ ਹੈ ਨਹੀਂ ਤਾਂ ਇਹ ਵੀ ਬਣ 1988 ਵਾਂਗ ਫੇਰ ਇਸੇ ਜਗ੍ਹਾ ਤੋਂ ਟੁੱਟ ਜਾਵੇਗਾ|

Story You May Like