The Summer News
×
Monday, 20 May 2024

ਭਾਰੀ ਬਰਸਾਤ 'ਚ ਵੀ ਸੰਗਤਾਂ ਸੇਵਾ ਵਿੱਚ ਜੁਟੀਆਂ ਹੋਈਆਂ

ਤਰਨਤਾਰਨ : ਭਾਰੀ ਬਰਸਾਤ ਦੇ ਬਾਵਜੂਦ ਵੀ ਸਤਲੁਜ ਦੇ ਕੰਢੇ ਤੇ ਪਿੰਡ ਦਾਰੇਵਾਲ ਦਾ ਬੰਨ ਬੰਨਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਹੀ ਚ ਸੰਗਤਾਂ ਵੱਲੋਂ ਬੰਨ ਬੰਨਣ ਦੀ ਸੇਵਾ ਜਾਰੀ ਹੈ।


ਸੰਪਰਦਾਇ ਕਾਰ ਸੇਵਾ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਸੰਗਤਾਂ ਦੇ ਨਾਲ ਨਾਲ ਆਪ ਵੀ ਸੇਵਾ ਕਰਦੇ ਨਜ਼ਰ ਆ ਰਹੇ ਹਨ।ਇਸ ਮੌਕੇ ਗੱਲਬਾਤ ਕਰਦੇ ਹੋਏ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬੰਨ੍ਹ ਬੰਨ੍ਹਣ ਨਾਲ ਆਸ ਪਾਸ ਦੇ 20 ਪਿੰਡਾਂ ਫਾਇਦਾ ਹੋਵੇਗਾ।


ਉਹਨਾਂ ਨੇ ਕਿਹਾ ਕਿ ਇਸ ਪਹਿਲਾ ਸੰਪਰਦਾਇ ਵੱਲੋਂ 68 ਟਨ ਪਸ਼ੂਆਂ ਚਾਰਾ ਵੰਡਿਆ ਗਿਆ ਹੈ ।ਉਹਨਾਂ ਨਾਨਕ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ।ਉਹਨਾਂ ਨੇ ਕਿਹਾ ਸਾਨੂੰ ਜਿਹੜੇ ਲੋਕ ਕੁਦਰਤੀ ਕਰੋਪੀ ਦੇ ਸ਼ਿਕਾਰ ਹੋਏ ਹਨ । ਉਹਨਾਂ ਲਈ ਰਿਹਾਇਸ਼ੀ ,ਪਸ਼ੂਆਂ ਦਾ ਚਾਰਾ, ਜ਼ਰੂਰੀ ਵਸਤੂਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ।


ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੰਪਰਦਾਇ ਵੱਲੋ ਜੰਮੂ ਕਸ਼ਮੀਰ ,ਬੰਗਲਾਦੇਸ਼ ,ਪੰਜਾਬ ਸਮੇਤ ਕਈ ਇਲਾਕਿਆਂ 'ਚ ਜਦੋਂ ਵੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ । ਆਪਣੀਆਂ ਸੇਵਾ ਨਿਭਾਇਆ ਜਾਂ ਰਹੀਆਂ ਹਨ। ਇਸ ਮੌਕੇ ਤੇ ਭਾਰੀ ਬਾਰਿਸ਼ ਦੇ ਬਾਵਜੂਦ ਸੰਗਤਾਂ ਸਤਿਨਾਮ, ਵਾਹਿਗੁਰੂ ਦਾ ਜਾਪ ਕਰਦੇ ਹੋਏ ਸੇਵਾ ਵਿੱਚ ਜੁਟੀਆਂ ਹੋਈਆਂ ਸਨ।

Story You May Like