The Summer News
×
Monday, 20 May 2024

Bank 'ਚ ਪੈਸੇ ਜਮਾ ਕਰਾਕੇ ਆ ਰਹੇ ਪ੍ਰਵਾਸੀ ਮਜਦੂਰ ਨਾਲ ਹੋਇਆ ਕੁਝ ਅਜਿਹਾ,ਜਾਣ ਕੇ ਰਹਿ ਜਾਓਗੇ ਹੈਰਾਨ

ਤਰਨਤਾਰਨ : ਲਗਾਤਾਰ ਵੱਧ ਰਹੀਆਂ ਚੋ. ਰੀਆਂ ਕਾਰਨ ਲੋਕਾਂ ਦੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦਿਨ ਪ੍ਰਤੀ ਦਿਨ ਚੋ+ਰੀਆਂ ਲਗਾਤਾਰ ਵੱਧ ਰਹੀਆਂ ਹਨ। ਚੋ* ਰੀਆਂ ਕਾਰਨ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਦੱਸ ਦੇਈਏ ਕਿ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੇਈਪੁਈ ਤੋਂ ਖਡੂਰ ਸਾਹਿਬ ਤੋਂ ਜਿੱਥੇ ਕਿ ਹਮਲਾਵਰਾਂ ਵਲੋਂ ਇਕ ਪ੍ਰਵਾਸੀ ਮਜਦੂਰ ਨੂੰ ਗੋ+ ਲੀ ਮਾਰ ਕੇ ਜਖ਼ਮੀ ਕੀਤਾ ਗਿਆ । ਜਾਣਕਾਰੀ ਮੁਤਾਬਕ ਖਡੂਰ ਸਾਹਿਬ ਜਾਂਦੀ ਸੜਕ 'ਤੇ ਦੇਰ ਰਾਤ ਪ੍ਰਵਾਸੀ ਮਜਦੂਰ ਨੂੰ ਗੱਡੀ ਸਵਾਰ ਵਿਅਕਤੀਆਂ ਵੱਲੋਂ ਗੋਲੀ ਮਾ+ਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮਜਦੂਰ ਬੈਂਕ 'ਚ ਪੈਸੇ ਜਮਾ ਕਰਵਾਕੇ ਵਾਪਿਸ ਆ ਰਿਹਾ ਸੀ, ਤਾਂ ਰਸਤੇ 'ਚ ਹਮਲਾ+ ਵਰਾਂ ਵਲੋਂ ਉਸ ਤੇ ਹਮਲਾ ਕੀਤਾ ਗਿਆ। ਜਿਸ ਨੂੰ ਇਲਾਜ ਲਈ ਖਡੂਰ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਵੇਖ ਡਾਕਟਰਾਂ ਵਲੋਂ ਅਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ। ਮੌਕੇ ਤੇ ਗੋਇੰਦਵਾਲ ਸਾਹਿਬ ਸਬ ਡਵੀਜ਼ਨ ਦੇ DSP ਅਰੁਣ ਕੁਮਾਰ ਅਤੇ ਥਾਣਾ ਮੁਖੀ ਸੁਖਬੀਰ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ, ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ।  

Story You May Like