The Summer News
×
Monday, 20 May 2024

ਬਿਆਸ ਦਰਿਆ ਕੰਢੇ ਬਣੇ ਡਿਫੈਂਸ ਦਾ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀਆਂ ਫਸਲਾਂ 'ਚ ਭਰਿਆ ਪਾਣੀ


 

ਤਰਨਤਾਰਨ, ਰਵੀ ਖਹਿਰਾ, ਭਾਰੀ ਬਾਰਿਸ਼ ਅਤੇ ਡੈਮਾਂ ’ਚੋਂ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਜਿਥੇ ਮੰਡ ਖ਼ੇਤਰ ਵਿਚ ਮੁੰਡਾ ਪਿੰਡ ਤੋਂ ਗੁਜਰਪੁਰਾ ਵਾਲਾ ਮੰਡ, ਘੜਕਾ ਅਤੇ ਹੋਰ ਪਿੰਡਾ ਦੀ ਹਜ਼ਾਰਾਂ ਏਕੜ ਫ਼ਸਲ ’ਚ ਪੰਜ ਤੋਂ ਛੇ ਫੁੱਟ ਪਾਣੀ ਭਰ ਜਾਣ ਕਾਰਨ ਤਬਾਹ ਹੋ ਗਈਆ ਸਨ, ਉਥੇ ਮੁੰਡਾ ਪਿੰਡ ਦਾ ਬੰਨ੍ਹ ਤੋਂ ਅੰਦਰਲਾ ਹਿੱਸਾ ਪਾਣੀ ਦੀ ਮਾਰ ਤੋਂ ਬਚਿਆ ਹੋਇਆ ਸੀ, ਕਿਉਂਕਿ ਪਿੰਡ ਦੇ ਲੋਕਾਂ ਨੇ ਬੰਨ੍ਹ ਦੀ ਮਜ਼ਬੂਤੀ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ, ਪਰ ਬੀਤੇ ਦਿਨ ਪੋਂਗ ਡੈਮ ’ਚੋਂ ਛੱਡੇ ਗਏ ਵਾਧੂ ਪਾਣੀ ਕਾਰਨ ਮੁੰਡਾ ਪਿੰਡ ਦੇ ਮੰਡ ’ਚ ਡਿਫੈਂਸ ਦਾ ਆਪਦੇ ਵੱਲੋਂ ਬਣਿਆ ਬੰਨ੍ਹ ਟੁੱਟ ਗਿਆ ਅਤੇ ਬਚੇ ਹੋਏ ਖ਼ੇਤਰ ਵਿਚ ਪਾਣੀ ਜਾ ਵੜਿਆ।

 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਤੇ ਹੋਰਨਾਂ ਨੇ ਕਿਹਾ ਕਿ ਭਾਰੀ ਮੀਂਹ ਨਾਲ ਜਿਥੇ ਮੰਡ ਖੇਤਰ ਵਿਚ ਪਹਿਲਾ ਹੀ ਬਹੁਤ ਪਾਣੀ ਭਰਿਆ ਹੋਇਆ ਸੀ, ਉਥੇ ਡੈਮਾਂ ’ਚੋ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਮੰਡ ਖ਼ੇਤਰ ਦੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਮੌਕੇ ’ਤੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਦਰਿਆ ਬਿਆਸ ਦੇ ਦੋਵੇਂ ਪਾਸੇ ਧੁੱਸੀ ਬੰਨ੍ਹ ਬਣਾ ਕੇ ਇਸ ਨੂੰ ਨਹਿਰ ਦੀ ਸ਼ਕਲ ਦੇ ਦਿੱਤੀ ਜਾਵੇ ਤਾਂ ਜੋ ਹਰ ਸਾਲ ਕਿਸਾਨਾਂ ਦੀਆਂ ਕਰੋੜਾ ਰੁਪਏ ਦੀਆਂ ਜੋ ਫ਼ਸਲਾਂ ਬਰਬਾਦ ਹੁੰਦੀਆਂ ਹਨ ਉਨ੍ਹਾਂ ਦਾ ਬਚਾਅ ਹੋ ਸਕੇ। ਉਨ੍ਹਾਂ ਨੇ ਪ੍ਰੈਸ ਰਾਹੀ ਸਰਕਾਰ ਤੋਂ ਮੰਗ ਕੀਤੀ ਕਿ ਮੰਡ ਖ਼ੇਤਰ ਵਿਚ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਮੈਡਮ ਬਲਦੀਪ ਕੌਰ ਨੇ ਕਿਹਾ ਕਿ ਪਿੰਡ ਵਾਸ ਵਲੋਂ ਦਰਿਆ ਦੇ ਕੰਢੇ ਡਿਫੈਂਸ ਦਾ ਵਨ ਬਣਾਇਆ ਗਿਆ ਸੀ ਜੋ ਟੁੱਟ ਗਿਆ ਜਿਸ ਕਾਰਨ ਫਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਨੂੰ ਬਣਾਉਣ ਲਈ ਓਹਨਾ ਵਲੋਂ ਹਰ ਸਹਾਇਤਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।ਇਸ ਮੌਕੇ ਗੱਲ ਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਬਲਦੀਪ ਕੌਰ ਨੇ ਕਿਹਾ ਕਿ ਕਈ ਟੀਵੀ ਚੈਨਲਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਬਿਆਸ ਦਰਿਆ ਦਾ ਬੰਨ੍ਹ ਟੁੱਟਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

 

Story You May Like