The Summer News
×
Monday, 20 May 2024

ਪਾਕਿਸਤਾਨ ਵੱਲੋਂ ਭਾਰਤ 'ਚ ਪਾਣੀ ਆਉਣ ਨਾਲ 0 ਲਾਈਨ ਸੜਕ ਜਮੀਨ 'ਚ ਧੱਸੀ

ਤਰਨਤਾਰਨ : ਬਲਜੀਤ ਸਿੰਘ : ਜ਼ਿਲ੍ਹਾ ਤਰਨਤਾਰਨ ਅਧੀਨ ਪੈਦੇ ਸਰਹੱਦੀ ਪਿੰਡ ਮਹਿੰਦੀਪੁਰ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਭਾਰੀ ਮੀਹ ਨਾਲ ਪਾਕਿਸਤਾਨ ਤੋਂ ਭਾਰਤ ਸਰਹੱਦ 'ਚ ਪਾਣੀ ਦਾਖਲ ਹੋਣ ਨਾਲ ਭਾਰਤ ਸਰਹੱਦ ਦੀ 0 ਲਾਈਨ ਸੜਕ ਧੱਸ ਗਈ । ਜਿਸ ਦੀਆਂ ਖੋਫਨਾਕ ਤਸਵੀਰਾਂ ਆਈਆਂ ਸਾਹਮਣੇ । ਇਲਾਕੇ ਦੇ ਕਿਸਾਨਾਂ ਜਿਥੇ ਸੈਟਰ ਤੇ ਪੰਜਾਬ ਸਰਕਾਰ ਨੂੰ ਫਸਲਾਂ ਦੀ ਹੋਈ ਬਰਬਾਦੀ ਦਾ ਜਿੰਮੇਵਾਰ ਦੱਸਿਆ ਹੈ । ਉਥੇ ਹੀ ਉਨ੍ਹਾਂ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਫਸਲਾਂ ਦਾ ਜਾਇਜਾ ਨਾ ਲੈਣ ਤੇ ਰੋਸ ਵੀ ਜਤਾਇਆ ਹੈ । ਜਿਕਰਯੋਗ ਹੈ ਕਿ ਪਿੰਡ ਮਹਿੰਦੀਪੁਰ ਨੇ ਭਾਰੀ ਬਾਰਸ਼ ਦੇ ਪਾਣੀ ਨਾਲ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਪਿੰਡ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ । ਇਸ ਮੌਕੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ ।

Story You May Like