The Summer News
×
Monday, 20 May 2024

ਗ਼ਰੀਬ ਮਜ਼ਦੂਰ ਦੀ ਛੱਤ ਪੈਣ ਤੋਂ ਪਹਿਲਾਂ ਹੀ ਬਾਰਿਸ਼ ਕਾਰਨ ਡਿੱਗਿਆ ਕਮਰਾ

ਤਰਨਤਾਰਨ :  ਬਲਜੀਤ ਸਿੰਘ |ਜਿਲਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਅਕਬਰਪੁਰਾ ਵਿਖੇ ਇੱਕ ਗਰੀਬ ਦਿਹਾੜੀਦਾਰ ਮਜ਼ਦੂਰ ਤੇ ਉਸ ਸਮੈ ਕਹਿਰ ਦਾ ਪਹਾੜ ਟੁੱਟ ਗਿਆ ਜਦ ਬਾਰਿਸ਼ ਕਾਰਨ ਕਮਰੇ ਦੀ ਛੱਤ ਪੈਣ ਤੋਂ ਪਹਿਲਾਂ ਹੀ ਨਵਾਂ ਬਣ ਰਿਹਾ ਕਮਰਾ ਢਹਿ ਢੇਰੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਹਾੜੀ ਦਾਰ ਮਜ਼ਦੂਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਕਿਸੇ ਦੇ ਘਰ ਵਿੱਚ ਕਾਫ਼ੀ ਚਿਰ ਤੋਂ ਰਹਿ ਰਿਹਾ ਸੀ ਅਤੇ ਹੋਣ ਘਰ ਦੇ ਮਾਲਕ ਨੇ ਉਹਨਾਂ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਮੈਂ ਸੋਚਿਆ ਕਿ ਉਸ ਕੋਲ ਜੋ ਪੈਸੇ ਹਨ ਉਸ ਨਾਲ ਉਹ ਆਪਣੇ ਥਾਂ ਵਿੱਚ ਇੱਕ ਕਮਰਾ ਪਾ ਲੈਂਦਾ ਹੈ ਅਤੇ ਕਾਨੀਆਂ ਦੀ ਛੱਤ ਪਾ ਕੇ ਆਪਣਾ ਟਾਈਮ ਪਾਸ ਕਰ ਲਵੇਗਾ।

 

ਜਿਸ ਕਰਕੇ ਉਸ ਨੇ ਆਪਣੀ ਥਾਂ ਵਿੱਚ ਮਿਸਤਰੀ ਲਾ ਕੇ ਸੀਮੈਂਟ ਦੀ ਜਗਾਹ ਤੇ ਮਿੱਟੀ ਦੇ ਨਾਲ ਕਮਰੇ ਦੀਆਂ ਕੰਧਾਂ ਕਾਰਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਫੀ ਦਿਨਾਂ ਬਾਅਦ ਜਦ ਇਹ ਕਮਰਾ ਛੱਤ ਤਕ ਪਹੁੰਚ ਗਿਆ ਤਾਂ ਛੱਤ ਪੈਣ ਤੋਂ ਪਹਿਲਾਂ ਹੀ ਹੋਈ ਭਾਰੀ ਬਾਰਸ਼ ਕਾਰਨ ਸਾਰਾ ਕਮਰਾ ਢਹਿ ਢੇਰੀ ਹੋ ਗਿਆ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਜੋ ਪੈਸੇ ਸਨ ਉਹ ਸਾਰੇ ਹੀ ਮਿਸਤਰੀਆਂ ਨੂੰ ਦੇ ਦਿੱਤੇ ਹੁਣ ਉਹਨਾਂ ਕੋਲ ਇੱਕ ਵੀ ਪੈਸਾ ਨਹੀਂ ਬਚਿਆ ਜਿਸ ਨਾਲ ਉਹ ਦੋਬਾਰਾ ਆਪਣਾ ਕਮਰਾ ਬਣਾ ਸਕੇ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਕਿਹਾ ਕਿ ਮਕਾਨ ਮਾਲਕ ਵੱਲੋਂ ਉਹਨਾਂ ਨੂੰ ਜਲਦੀ ਮਕਾਨ ਵੇਲਾ ਕਰਨ ਲਈ ਕਿਹਾ ਗਿਆ ਹੈ ਜੇ ਉਸ ਨੇ ਵੀ ਉਹਨਾਂ ਨੂੰ ਘਰੋਂ ਕੱਢ ਦਿੱਤਾ ਤਾਂ ਮਜਬੂਰਨ ਉਹਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਰਹਿਣਾ ਪਵੇਗਾ। ਪੀੜਿਤ ਸਰਬਜੀਤ ਸਿੰਘ ਨੇ ਕਿਹਾ ਕਿ ਜੇ ਕੋਈ ਦਾਨੀ ਸੱਜਣ ਉਸ ਦੀ ਸਹਾਇਤਾ ਕਰ ਦੇਵੇ ਤਾਂ ਉਸ ਦਾ ਕਮਰਾ ਪੈ ਸਕਦਾ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਸ ਕਮਰੇ ਵਿੱਚ ਰਹਿ ਤਾਂ ਸਕੇਗਾ।ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਇਲ ਨੰਬਰ ਹੈ। 8872663341

 

Story You May Like