The Summer News
×
Monday, 20 May 2024

1.6 ਕਿਲੋਗ੍ਰਾਮ ਹੈਰੋਇ/ਨ ਸਮੇਤ ਤਿੰਨ ਦੋਸ਼ੀ ਕਾ/ਬੂ

ਅੰਮਿ੍ਤਸਰ, 15 ਸਤੰਬਰ (ਮੋਹਿਤ ਤਲਵਾਰ) | ਨਸ਼ਾ ਤਸਕਰਾਂ ਦੇ ਗਠਜੋੜ ਨੂੰ ਤੋੜਨ ਦੀ ਮੁਹਿੰਮ ਤਹਿਤ ਸਰਹੱਦ ਪਾਰੋਂ ਹੋ ਰਹੀ ਨਸ਼ੇ ਦੀ ਤਸਕਰੀ ਦੀ ਨਾਪਾਕ ਕੋਸ਼ਿਸ਼ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਬੇਨਕਾਬ ਕੀਤਾ ਹੈ। ਪ੍ਰਾਪਤ ਜਾਣਕਾਰੀ


ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ, ਅੰਗਰੇਜ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ, ਤਰਨਤਾਰਨ ਅਤੇ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਬਲੇਰ, ਤਰਨਤਾਰਨ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦੇ ਹਨ। ਇਨ੍ਹਾਂ ਵਿਅਕਤੀਆਂ ਦੇ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਸਬੰਧ ਹਨ ਜੋ ਡਰੋਨ ਰਾਹੀਂ ਹੈਰੋਇਨ ਨੂੰ ਭਾਰਤੀ ਖੇਤਰ ਵਿੱਚ ਧੱਕ ਰਹੇ ਹਨ। ਹਾਲ ਹੀ ਵਿੱਚ ਵੀ ਇਨ੍ਹਾਂ ਤਸਕਰਾਂ ਨੂੰ ਹੈਰੋਇਨ ਦੀ ਇੱਕ ਖੇਪ ਮਿਲੀ ਹੈ ਅਤੇ ਅੱਜ ਉਹ ਭਿੱਖੀਵਿੰਡ ਨੇੜੇ ਚੂੰਘਾਂ ਮੋੜ ਵਿਖੇ ਇਸ ਖੇਪ ਨੂੰ ਆਪਣੇ ਸਥਾਨਕ ਗਾਹਕਾਂ ਨੂੰ ਦੇਣ ਜਾ ਰਹੇ ਹਨ।


ਇਸ ਸੂਚਨਾ ਦੇ ਆਧਾਰ 'ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੀ ਵਿਸ਼ੇਸ਼ ਤੌਰ 'ਤੇ ਗਠਿਤ ਟੀਮ ਨੇ ਉਕਤ ਇਲਾਕੇ 'ਚ ਪਹੁੰਚ ਕੇ ਯੋਜਨਾਬੱਧ ਤਰੀਕੇ ਨਾਲ ਘਟਨਾ ਸਥਾਨ ਦੀ ਘੇਰਾਬੰਦੀ ਕੀਤੀ। ਕੁਝ ਦੇਰ ਬਾਅਦ ਦੋ ਮੋਟਰਸਾਈਕਲਾਂ 'ਤੇ ਤਿੰਨ ਵਿਅਕਤੀ ਉਕਤ ਸਥਾਨ 'ਤੇ ਆਏ ਅਤੇ ਪੁਲਿਸ ਪਾਰਟੀ ਨੇ ਮੌਕੇ ਉਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਤਿੰਨੋਂ ਸ਼ੱਕੀ ਵਿਅਕਤੀਆਂ ਨੂੰ ਦਬੋਚ ਲਿਆ, ਜਿੰਨਾ ਕੋਲੋਂ ਚਾਰ ਪੈਕੇਟਾਂ ਵਿੱਚ ਰੱਖੀ 1.6 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੈਕਟਾਂ ਦੇ ਨਾਲ ਰਿੰਗ ਜੁੜੇ ਹੋਏ ਹਨ ਜੋ ਸਪੱਸ਼ਟ ਸੰਕੇਤ ਹੈ ਕਿ ਇਹ ਡਰੋਨ ਦੁਆਰਾ ਸੁੱਟੇ ਗਏ ਸਨ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਵਾਂ ਤਾਰਾ ਸਿੰਘ, ਤਰਨਤਾਰਨ ਅੰਗਰੇਜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਵਾਂ ਤਾਰਾ ਸਿੰਘ ਤਰਨਤਾਰਨ ਅਤੇ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਪ੍ਰੇਮ ਸਿੰਘ ਵਾਸੀ ਬਲੇਰ ਤਰਨਤਾਰਨ ਵਜੋਂ ਹੋਈ। ਗ੍ਰਿਫਤਾਰ ਕੀਤੇ ਵਿਅਕਤੀਆਂ ਖਿਲਾਫ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 23-ਸੀ, 25 ਅਤੇ 29 ਅਧੀਨ ਐੱਫ.ਆਈ.ਆਰ 32 ਮਿਤੀ 14.09.2023 ਦਰਜ ਕੀਤੀ ਗਈ ਹੈ।


ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮਾਂ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ । ਹੈਰੋਇਨ ਹਾਸਲ ਕਰਨ ਤੋਂ ਬਾਅਦ ਇਹ ਇਸ ਨੂੰ ਆਪਣੇ ਜਾਣਕਾਰ ਗਾਹਕਾਂ ਨੂੰ ਵੇਚ ਦਿੰਦੇ ਸਨ। ਫੜੇ ਗਏ ਮੁਲਜ਼ਮਾਂ ਕੋਲੋਂ ਹੁਣ ਤੱਕ ਤਸਕਰੀ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 21.09.2023 ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Story You May Like