The Summer News
×
Monday, 20 May 2024

ਸ਼ਾਰਜਾਹ ਤੋਂ ਆ ਰਹੇ ਯਾਤਰੀ ਕੋਲੋਂ 55 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ: ਐੱਸ.ਜੀ.ਆਰ.ਡੀ. ਕੌਮਾਂਤਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆ ਰਹੇ ਇਕ ਯਾਤਰੀ ਤੋਂ 55 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਨੇ 3 ਕੈਪਸੂਲ ਦੇ ਰੂਪ 'ਚ ਸੋਨਾ ਆਪਣੇ ਗੁਦਾ 'ਚ ਪੇਸਟ ਦੀ ਫੋਮ ਬਣਾ ਕੇ ਛੁਪਾ ਲਿਆ ਸੀ ਅਤੇ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਧਿਕਾਰੀਆਂ ਦੀ ਤਿੱਖੀ ਨਜ਼ਰ ਤੋਂ ਬਚ ਨਹੀਂ ਸਕਿਆ ਅਤੇ ਐਕਸ-ਰੇ ਮਸ਼ੀਨ ਨੇ ਉਸ ਦੇ ਗੁਦਾ 'ਚ ਛੁਪਾਏ ਸੋਨਾ ਦਾ ਪਰਦਾਫਾਸ਼ ਕਰ ਦਿੱਤਾ।  ਵਿਭਾਗ ਦੇ ਅੰਕੜਿਆਂ ਮੁਤਾਬਕ ਗੁਦਾ 'ਚ ਸੋਨਾ ਛੁਪਾਉਣ ਦਾ ਇਹ ਦੂਜਾ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ ਇੱਕ ਯਾਤਰੀ ਨੇ ਆਪਣੇ ਗੁਦਾ ਵਿੱਚ 1 ਕਿਲੋ 117 ਗ੍ਰਾਮ ਸੋਨਾ ਲੁਕੋਇਆ ਸੀ।


 

Story You May Like