राजस्थान के मुख्यमंत्री भजन लाल शर्मा ने भी बिट्टू के पक्ष में भरी हुंकार
ਵੱਡੀ ਖ਼ਬਰ : 'ਆਪ' ਆਗੂ ਦੇ ਭਰਾ 'ਤੇ ਫਾਇਰਿੰਗ, ਹਾਲਤ ਨਾਜ਼ੁਕ
ਅੰਮ੍ਰਿਤਸਰ: ਇਹ ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਦੇ ਆਜ਼ਾਦ ਨਗਰ ਦਾ ਹੈ। ਜਾਣਕਾਰੀ ਮੁਤਾਬਕ ਫਾਇਰਿੰਗ ਆਮ ਆਦਮੀ ਪਾਰਟੀ ਦੇ ਨੇਤਾ ਡਿੰਪਲ ਕੁਮਾਰ ਦੇ ਭਰਾ 'ਤੇ ਕੀਤੀ ਗਈ ਹੈ। ਇਸ ਦੌਰਾਨ ਗੋਲੀ ਉਸ ਦੇ ਪੱਟ 'ਤੇ ਲੱਗੀ। ਗੋਲੀ ਲੱਗਣ ਕਾਰਨ ਭਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਅਤੇ ਉਨ੍ਹਾਂ ਦੇ ਬੇਟੇ 'ਤੇ ਫਾਇਰਿੰਗ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈਕਿ ਸੀਵਰੇਜ ਦੀ ਸਫਾਈ ਨੂੰ ਲੈਕੇ ਝਗੜਾ ਹੋਇਆ ਸੀ। ਕਾਂਗਰਸ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਸਫ਼ਾਈ ਮਸ਼ੀਨ ਨੂੰ ਕਿਸੇ ਹੋਰ ਇਲਾਕੇ ਵਿੱਚ ਭੇਜਣਾ ਚਾਹੁੰਦੇ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਤਕਰਾਰ ਇੰਨੀ ਵਧ ਗਈ ਕਿ ਆਖਰਕਾਰ ਹਿੰਸਕ ਹੋ ਗਈ। ਚੌਧਰੀ ਦੇ ਲੜਕੇ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਗੋਲੀ ਚਲਾ ਦਿੱਤੀ। ਜ਼ਿਕਰਯੋਗ ਹੈ ਕਿ ਇਹ ਦੋਵੇਂ ਆਗੂ ਕਿਸੇ ਸਮੇਂ ਇੱਕੋ ਪਾਰਟੀ ਕਾਂਗਰਸ ਦਾ ਹਿੱਸਾ ਸਨ।