The Summer News
×
Monday, 20 May 2024

ਪੰਜਾਬ 'ਚ ਵੱਡੀ ਘਟਨਾ, ASI ਦੀ ਗੋ.ਲੀ ਮਾਰ ਕੇ ਹੱਤਿ/ਆ

ਅੰਮ੍ਰਿਤਸਰ : ਅੰਮ੍ਰਿਤਸਰ ਚ ਇੱਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜੰਡਿਆਲਾ ਗੁਰੂ ਚ ਏ.ਐਸ.ਆਈ ਸਰੂਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਡਿਊਟੀ ਦੌਰਾਨ ਨਿਡਰ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈਕਿ ਉਸ ਦੇ ਸਿਰ ਚ ਗੋਲੀ ਲੱਗੀ ਹੈ। ਸਰੂਪ ਸਿੰਘ ਦੀ ਲਾਸ਼ ਸਵੇਰੇ ਪਿੰਡ ਖਾਨਕੋਟ ਨੇੜੇ ਬਰਾਮਦ ਹੋਈ।


ਜਾਣਕਾਰੀ ਅਨੁਸਾਰ ਏ.ਐਸ.ਆਈ. ਸਰੂਪ ਸਿੰਘ ਅੰਮ੍ਰਿਤਸਰ ਦੇਹਾਤੀ ਦੇ ਨਵਾਂ ਪਿੰਡ ਚੌਕੀ ਵਿਖੇ ਤਾਇਨਾਤ ਸੀ। ਰਾਤ ਤੋਂ ਏ.ਐਸ.ਆਈ ਸਰੂਪ ਸਿੰਘ ਦਾ ਫੋਨ ਬੰਦ ਸੀ। ਏ.ਐਸ.ਆਈ 2-3 ਤੋਂ ਛੁੱਟੀ 'ਤੇ ਸੀ। ਉਹ ਛੁੱਟੀ ਪੂਰੀ ਕਰਕੇ ਹੀ ਡਿਊਟੀ ਲਈ ਜਾ ਰਿਹਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈਕਿ ਇਹ ਘਟਨਾ ਕਿਸੇ ਦੁਸ਼ਮਣੀ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Story You May Like