ਸਿਆਸੀ ਵਾਅਦਿਆਂ ਲਈ ਕਾਨੂੰਨੀ ਜਵਾਬਦੇਹੀ ਹੋਣੀ ਚਾਹੀਦੀ ਹੈ: ਅਮਰਿੰਦਰ ਸਿੰਘ ਰਾਜਾ ਵੜਿੰਗ
ਵਿਦਿਆਰਥਣਾਂ ਨੂੰ ਅਸ਼ਲੀਲ਼ ਮੈਸੇਜ ਭੇਜਣ ਵਾਲਾ ਟੀਚਰ ਗਿਰਫਤਾਰ
ਰੂਪਨਗਰ : ਇਥੋਂ ਦੇ ਇੱਕ ਪ੍ਰਸਿੱਧ ਸਕੂਲ ਅਧਿਆਪਕ ਵਲੋਂ ਵਿਦਿਆਰਥਣਾਂ ਨੂੰ ਅਸ਼ਲੀਲ ਹਰਕਤਾਂ ਕਰਨ ਅਤੇ ਅਸ਼ਲੀਲ ਮੈਸਿਜ ਭੇਜਣ ਦੇ ਦੋਸ਼ਾਂ ਤਹਿਤ ਸਕੂਲ ਪ੍ਰਬੰਧਕਾਂ ਵਲੋਂ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ।
ਪੁਲਿਸ ਥਾਣਾ ਸਿਟੀ ਰੂਪਨਗਰ ਵਲੋਂ ਵਿਦਿਆਰਥਣਾਂ ਵਲੋਂ ਦਿੱਤੀਆਂ ਗਈਆਂ ਦਰਖ਼ਾਸਤਾਂ ਤੋਂ ਬਾਅਦ ਅਧਿਆਪਕ ਸੁਨੀਲ ਸ਼ਰਮਾ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਐ।
ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਸੋਮਵਾਰ ਨੂੰ ਫਿਰ ਤੋਂ ਸਕੂਲ ਦੇ ਅੱਗੇ ਧਰਨਾ ਦਿੰਦਿਆਂ ਮੰਗ ਕੀਤੀ ਕਿ, ਸਕੂਲ ਪ੍ਰਿੰਸੀਪਲ ਇਸ ਮਾਮਲੇ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ।