The Summer News
×
Saturday, 18 May 2024

ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਜਗਰਾਉਂ ਤੇ ਆਤਮ ਨਗਰ ਵਿਖੇ ਕੀਤਾ ਚੋਣ ਪ੍ਰਚਾਰ

ਲੁਧਿਆਣਾ,5 ਮਈ (ਦਲਜੀਤ ਵਿੱਕੀ) ਲੋਕ ਸਭਾ ਚੋਣਾਂ ਵਿੱਚ ਲੁਧਿਆਣੇ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਵੱਲੋਂ ਹਲਕਾ ਜਗਰਾਉਂ ਅਤੇ ਆਤਮ ਨਗਰ ਦੇ ਇਲਾਕਿਆਂ ਵਿੱਚ ਅੱਜ ਚੋਣ ਪ੍ਰਚਾਰ ਕੀਤਾ ਗਿਆ। ਜਿੱਥੇ ਸਥਾਨਕ ਲੋਕਾਂ ਦੇ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਹਾਜ਼ਰ ਰਹੇ ਤੇ ਸੂਬਾ ਸਕੱਤਰ ਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਹਾਜ਼ਰ ਰਹੇ।


ਆਮ ਜਨਤਾ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਸੁਵਿਧਾਵਾਂ ਦੇਣ ਦੇ ਲਈ ਮਾਣ ਸਰਕਾਰ ਪੱਬਾਂ ਭਾਰ ਹੈ ਅਜਿਹੇ ਬਹੁਤ ਸਾਰੇ ਕੰਮ ਦੋ ਸਾਲਾਂ ਵਿੱਚ ਕੀਤੇ ਗਏ ਹਨ ਜਿਨਾਂ ਦੇ ਬਾਰੇ ਪਿਛਲੀਆਂ ਸਰਕਾਰਾਂ ਕਦੀ ਸੋਚ ਵੀ ਨਹੀਂ ਸੀ ਸਕਦੀਆਂ। ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਇੱਕ ਵਿਜ਼ਨ ਹੈ ਉਹ ਜੇ ਕਿਤੇ ਜਾਂਦੇ ਹਨ ਤਾਂ ਵੀ ਉਹਨਾਂ ਦੇ ਦਿਮਾਗ ਵਿੱਚ ਪੰਜਾਬ ਘੁੰਮਦਾ ਰਹਿੰਦਾ ਹੈ। ਇਸ ਦਾ ਇੱਕ ਉਦਾਹਰਣ ਸਾਨੂੰ ਸੜਕ ਸੁਰੱਖਿਆ ਫੋਰਸ ਤੋਂ ਦੇਖਣ ਨੂੰ ਮਿਲਦਾ ਹੈ। ਮਾਨ ਸਾਹਿਬ ਇਹ ਖੁਦ ਜ਼ਿਕਰ ਕਰਦੇ ਹਨ ਕਿ ਉਹ ਦੁਬਈ ਵਿੱਚ ਗਏ ਤਾਂ ਉੱਥੇ ਉਹਨਾਂ ਨੇ ਇਹ ਕਨਸੈਪਟ ਦੇਖਿਆ। ਤੇ ਹੂਬਹੂ ਲਿਆ ਕੇ ਪੰਜਾਬ ਵਿੱਚ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ। ਜਿਸ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਨਾਲ ਹੀ ਨਾਲ ਸੜਕ ਦੁਰਘਟਨਾਵਾਂ ਵਿੱਚ ਕਮੀ ਲਿਆਉਣ ਦਾ ਯਤਨ ਕੀਤਾ ਗਿਆ ਹੈ। ਅਜਿਹੇ ਹੋਰ ਵੀ ਪ੍ਰੋਜੈਕਟ ਪੰਜਾਬ ਦੇ ਲਈ ਮਾਨ ਸਰਕਾਰ ਦੇ ਵੱਲੋਂ ਸੋਚੇ ਗਏ ਹਨ। ਇਹਨਾਂ ਸਭ ਨੂੰ ਪੂਰਾ ਕਰਨ ਦੇ ਲਈ ਮੈਨੂੰ ਤੁਹਾਡੇ ਸਾਥ ਦੀ ਜਰੂਰਤ ਹੈ। ਤੁਸੀਂ ਵੋਟ ਰੂਪੀ ਸਾਥ ਦੇ ਕੇ ਮਾਨ ਸਾਹਿਬ ਦੇ ਹੋਰ ਸਪਨੇ ਵੀ ਪੂਰੇ ਕਰ ਸਕਦੇ ਹੋ।


ਉੱਥੇ ਹੀ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਗੱਲਾਂ ਲੋਕ ਆਪ ਮੁਹਾਰੇ ਹੋ ਕੇ ਕਰਦੇ ਹਨ। ਜਿਸ ਤਰ੍ਹਾਂ ਜਗਰਾਉਂ ਦੀ ਜਨਤਾ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਉੱਤੇ ਵਿਸ਼ਵਾਸ ਜਤਾਇਆ ਸੀ ਉਸੇ ਤਰ੍ਹਾਂ ਹੁਣ ਲੋਕ ਸਭਾ ਚੋਣਾਂ ਵਿੱਚ ਵੀ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਸਾਥ ਦੇਵੇਗੀ।


ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਪੱਪੀ ਲੁਧਿਆਣੇ ਦੇ ਲੋਕਲ ਲੀਡਰ ਹਨ ਜਿਨਾਂ ਨੂੰ ਬੱਚਾ ਬੱਚਾ ਜਾਣਦਾ ਹੈ। ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਜ਼ੋਰ ਲਗਾ ਕੇ ਉਧਾਰੇ ਅਤੇ ਬਾਹਰੀ ਉਮੀਦਵਾਰ ਲੈ ਕੇ ਆਈਆਂ ਹਨ ਪਰ ਲੁਧਿਆਣਾ ਲੋਕ ਸਭਾ ਦੇ ਲੋਕ ਉਹਨਾਂ ਦਾ ਸਾਥ ਨਹੀਂ ਦੇਣਗੇ।

Story You May Like