The Summer News
×
Saturday, 01 June 2024

ਕਾਂਗਰਸ ਨੇ ਬੈਂਸਾ ਨੂੰ ਸ਼ਾਮਿਲ ਕਰਕੇ ਪੈਰ ਤੇ ਕੁਲਾਹੜੀ ਨੀ ਸਗੋਂ ਕੁਲਹਾੜੀ ਤੇ ਹੀ ਪੈਰ ਮਾਰ ਲਿਆ- ਬੋਬੀ ਗਰਚਾ*

ਲੁਧਿਆਣਾ 17 ਮਈ (ਦਲਜੀਤ ਵਿੱਕੀ)- ਬੈਂਸ ਭਰਾਵਾਂ ਦੇ ਵੱਲੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੇ ਤੰਜ ਕੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਪੋਕਸ ਪਰਸਨ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਬੈਂਸ ਭਰਾ ਤਾਂ ਡੁੱਬੇ ਹੋਏ ਉਹ ਤਾਰੇ ਵਾਂਗ ਹਨ ਜੋ ਨਾ ਤਾਂ ਆਪਦੇ ਕੰਮ ਦੇ ਰਹੇ ਨੇ ਅਤੇ ਨਾ ਹੀ ਵੜਿੰਗ ਦੇ ਕੰਮ ਆਉਣੇ ਨੇ। ਬਲਕਿ ਐਸੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਨਾਲ ਰਾਜਾ ਵੜਿੰਗ ਨੇ ਆਪਣੇ ਪੈਰਾਂ ਤੇ ਆਪ ਕੁਲਾਹੜੀ ਨਹੀਂ ਮਾਰੀ, ਸਗੋਂ ਆਪਣਾ ਪੈਰ ਹੀ ਕੁਲਾਹੜੀ ਤੇ ਮਾਰਨ ਵਾਲੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਵਾਲੀ ਗੱਲ ਤਾਂ ਬਹੁਤ ਛੋਟੀ ਹੈ ਐਸੇ ਦੋਸ਼ੀ ਬੰਦੇ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਰਾਜਾ ਵੜਿੰਗ, ਉਨਾਂ ਚਾਰ ਜੀਆਂ ਦੀਆਂ ਆਤਮਾਵਾਂ ਦੇ ਵੀ ਦੋਸ਼ੀ ਬਣ ਗਏ ਹਨ ਜੋ ਕਿ ਹੁਣ ਤੱਕ ਬਿਲਖ ਰਹੀਆਂ ਹਨ।


ਉਨ੍ਹਾ ਕਿਹਾ ਕਿ ਲੋਕਲ ਕਾਂਗਰਸੀ ਆਗੂਆਂ ਨੂੰ ਟਿਕਟ ਨਾ ਦੇ ਕੇ ਜੋ ਉਹਨਾਂ ਦਾ ਸਿਰ ਨੀਵਾਂ ਕਰਦਿਆਂ ਜੋ ਬੇਇਜ਼ਤੀ ਲੋਕਲ ਕਾਂਗਰਸੀ ਆਗੂਆਂ ਦੀ ਕੀਤੀ ਹੈ ਉਸ ਦੇ ਚਲਦਿਆਂ ਇਹ ਗੱਲ ਵੀ ਕਿਸੇ ਤੋਂ ਛੁਪੀ ਨਹੀਂ ਹੈ ਕਿ ਜੀ ਨਾਲ ਗੱਲ ਕਰਨੀ ਹ ਕਿ ਅਣਖ ਰੱਖਣ ਵਾਲੇ ਹਲਕੇ ਦੇ ਕਾਂਗਰਸੀ ਆਗੂ ਹੀ ਆਪਣੀ ਨਰਾਜਗੀ ਦਾ ਬਦਲਾ ਰਾਜਾ ਵੜਿੰਗ ਦੀ ਜਮਾਨਤ ਜਬਤ ਕਰਵਾ ਕੇ ਲੈਣਗੇ।

Story You May Like