The Summer News
×
Sunday, 19 May 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਲਈ ਕਲਿਆਣਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ : ਰਵਨੀਤ ਬਿੱਟੂ

ਰਵਨੀਤ ਬਿੱਟੂ ਨੇ ਨੌਜਵਾਨਾਂ ਨੂੰ ਮੋਦੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਕਰਵਾਇਆ ਜਾਣੂੰ


ਲੁਧਿਆਣਾ, 5 ਮਈ (ਦਲਜੀਤ ਵਿੱਕੀ) : ਲੁਧਿਆਣਾ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਗਿੱਲ ਹਲਕੇ ਦੇ ਦਾਦ ਪਿੰਡ ਸਥਿਤ ਕਿਰਨ ਵਿਹਾਰ ਕਾਲੋਨੀ ਵਿਖੇ ਇਲਾਕਾ ਨਿਵਾਸੀਆਂ ਖ਼ਾਸਕਰ ਨੌਜਵਾਨਾਂ ਨਾਲ ਮੁਲਾਕਾਤ ਕੀਤੀ, ਇਸ ਉਹਨਾਂ ਨਾਲ ਰਮਿੰਦਰ ਸਿੰਘ ਸੰਗੋਵਾਲ ਤੋਂ ਇਲਾਵਾ ਕੁਲਵਿੰਦਰ ਸਿੰਘ ਸੈਂਕੀ, ਦੀਪ ਚੌਧਰੀ, ਪ੍ਰਿੰਸ ਚੌਧਰੀ, ਵੀਰ ਇੰਦਰਪ੍ਰੀਤ ਸਿੰਘ ਜਸਕਰਨ ਸਿੰਘ ਆਹਲੂਵਾਲੀਆ, ਜਪਨੀਤ ਮਾਂਗਟ, ਸਿਮਰਨ ਗਰੇਵਾਲ, ਮੰਨੂ ਮਹਾਜਨ, ਕੰਵਰਦੀਪ ਸਿੰਘ, ਜਸਮਨ ਸਰਾਂ, ਪ੍ਰਿੰਸ ਆਦਿ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।


ਰਵਨੀਤ ਬਿੱਟੂ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਮੋਦੀ ਸਰਕਾਰ ਵੱਲੋਂ ਜਿੱਥੇ ਹਰ ਵਰਗ ਦੀ ਸੁੱਖ ਸਹੂਲਤ ਦਾ ਧੀਆਨ ਰੱਖਿਆ ਗਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਲਈ ਕਲਿਆਣਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ, ਜਿਸ ਦੇ ਰੋਜ਼ਗਾਰ ਨੂੰ ਲੈ ਕੇ ਵੱਖ-ਵੱਖ ਯੋਜਨਾਵਾਂ ਹਨ, ਕੋਈ ਨੌਜਵਾਨ ਆਪਣਾ ਵਪਾਰ ਕਰਨਾ ਚਾਹੇ ਤਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਰਾਹੀਂ ਬਿਨ੍ਹਾਂ ਕਿਸੇ ਗਾਰੰਟੀ ਤੋਂ ਲੋਨ ਲੈ ਸਕਦਾ ਹੈ, ਇਸ ਯੋਜਨਾ ਦਾ ਕਰੋੜਾਂ ਨੌਜਵਾਨਾਂ ਨੇ ਲਾਭ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਉਣਾ, ਛੋਟੇ ਕਾਰੋਬਾਰ ਖੋਲ੍ਹਣ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਬਿਨ੍ਹਾ ਵਿਆਜ਼ 10 ਤੋਂ 50 ਹਾਜ਼ਰ ਰੁਪਏ ਤੱਕ ਦਾ ਲੋਨ ਮੁੱਹਈਆ ਕਰਵਾਉਣਾ ਹੈ। ਉਹਨਾਂ ਕਿਹਾ ਉਕਤ ਯੋਜਨਾਵਾਂ ਦਾ ਮੁੱਖ ਮਕਸਦ ਦੇਸ਼ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ।


ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ‘ਚ ਤੀਜੀ ਵਾਰ ਬਣਨ ਜਾ ਰਹੀ ਭਾਜਪਾ ਸਰਕਾਰ ‘ਚ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਜਾਣਗੇ ਤੇ ਖੁਸ਼ਕਿਸਮਤੀ ਨਾਲ ਪੰਜਾਬ ਵੀ ਇਹਨਾਂ ਲਾਭਦਾਇਕ ਯੋਜਨਾਵਾਂ ਦਾ ਭਾਗੀਦਾਰ ਬਣੇਗਾ। ਉਹਨਾਂ ਮੀਟਿੰਗ ‘ਚ ਹਾਜ਼ਿਰ ਸਾਰੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਦੇਸ਼ ਤੇ ਪੰਜਾਬ ਦੇ ਵਿਕਾਸ ਅਤੇ ਉਨੱਤੀ ਲਈ ਆਪਣਾ ਯੋ

Story You May Like