The Summer News
×
Friday, 10 May 2024

ਮੀਂਹ 'ਚ ਨਹਾਉਣ ਦਾ ਕਹਿਕੇ ਘਰੋਂ ਗਿਆ ਮੁੰਡਾ ਨਹੀਂ ਪਰਤਿਆ ਵਾਪਿਸ, ਜਦੋਂ ਦੇਖੀ ਲਾ+ ਸ਼, ਟੱਬਰ ਦੇ ਉੱਡੇ ਹੋਸ਼

ਲੁਧਿਆਣਾ : ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਤੋਂ, ਜਿੱਥੇ ਇੱਕ ਤਲਾਬ (ਛੱਪੜ)'ਚੋਂ 14 ਸਾਲਾ ਲੜਕੇ ਦੀ ਲਾ+ ਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਮ੍ਰਿ. ਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਗੁਰਬੀਰ ਪਿਛਲੇ 3 ਦਿਨਾਂ ਤੋਂ ਲਾਪਤਾ ਸੀ। ਕਿਹਾ ਜਾ ਰਿਹਾ ਹੈ ਕਿ ਸਕੂਲ ਤੋਂ ਘਰ ਆ ਕੇ ਉਹ ਮੀਂਹ ਵਿੱਚ ਨਹਾਉਣ ਦੀ ਜ਼ਿੱਦ ਕਰਕੇ ਘਰੋਂ ਨਿਕਲ ਗਿਆ। ਜਦੋਂ ਉਹ ਸਾਰਾ ਦਿਨ ਵਾਪਸ ਨਾ ਆਇਆ ਤਾਂ ਰਿਸ਼ਤੇਦਾਰਾਂ ਨੇ ਅਗਲੇ ਦਿਨ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਸੂਚਿਤ ਕੀਤਾ।


ਪਾਣੀ ਘਟਣ 'ਤੇ ਲਾਸ਼ ਦਿੱਤੀ ਦਿਖਾਈ :


ਜਾਣਕਾਰੀ ਮੁਤਾਬਕ ਪੁਲਸ ਨੇ ਗੁਰਬੀਰ ਦੀ ਕਾਫੀ ਭਾਲ ਕੀਤੀ ਪ੍ਰੰਤੂ ਉਸ ਦਾ ਕੁਝ ਪਤਾ ਨਹੀਂ ਲੱਗਾ। ਜਦੋ ਦੇਰ ਸ਼ਾਮ ਪਿੰਡ ਦੇ ਤਲਾਬ (ਛੋਟੇ ਛੱਪੜ) ਵਿੱਚ ਪਾਣੀ ਦੀ ਡੂੰਘਾਈ ਘੱਟ ਹੋਣ ’ਤੇ ਲੋਕਾਂ ਨੇ ਇੱਕ ਲਾ* ਸ਼ ਦੇਖੀ। ਜਿਸ ਦੌਰਾਨ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸਦੇ ਨਾਲ ਹੀ ਪੁਲਿਸ ਨੇ ਆਸਪਾਸ ਦੇ ਇਲਾਕਿਆਂ 'ਚ ਸੂਚਨਾ ਦਿੱਤੀ। ਇਸ ਦੇ ਨਾਲ ਹੀ ਗੁਰਬੀਰ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾ+ ਸ਼ ਦੀ ਸ਼ਨਾਖਤ ਕੀਤੀ। ਸੂਤਰਾਂ ਵਲੋਂ ਸੰਭਾਵਨਾ ਕੀਤੀ ਜਾ ਰਹੀ ਹੈ ਕਿ ਗੁਰਬੀਰ ਦਾ ਪੈਰ ਫਿਸਲਣ ਕਾਰਨ ਪਾਣੀ ਵਿੱਚ ਡਿੱਗ ਕੇ ਡੁੱਬ ਗਿਆ ਹੋਵੇਗਾ। ਇਸਦੇ ਨਾਲ ਹੀ ਪੁਲਿਸ ਵਲੋਂ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ+ਮਾਰ+ਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਹੈ। ਲਾ* ਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਪਾਣੀ ਵਿੱਚ ਡੁੱਬਣ ਕਾਰਨ ਲਾ*ਸ਼ ਫੁੱਲੀ ਹੋਈ ਹੈ।  ਜਾਣਕਾਰੀ ਮੁਤਾਬਕ ਅੱਜ ਲਾ+ ਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।


 


 

Story You May Like