The Summer News
×
Tuesday, 21 May 2024

ਦਿੱਲੀ 'ਚ ਮਾਇਆਵਤੀ ਦੀ ਪ੍ਰਧਾਨਗੀ ਹੇਠ BSP ਦੀ ਅਹਿਮ ਮੀਟਿੰਗ, ਪੰਜਾਬ 'ਤੇ ਹਰਿਆਣਾ ਦੇ ਸਾਰੇ ਆਗੂ ਹਾਜ਼ਰ

ਚੰਡੀਗੜ੍ਹ : ਭਾਜਪਾ-ਅਕਾਲੀ ਗਠਜੋੜ ਦਰਮਿਆਨ ਅੱਜ ਦਿੱਲੀ ਵਿੱਚ BSP ਦੀ ਅਹਿਮ ਮੀਟਿੰਗ ਹੋ ਰਹੀ ਹੈ। ਮੀਡੀਆ ਸੂਤਰਾਂ ਅਨੁਸਾਰ ਇਹ ਵਿਸ਼ੇਸ਼ ਮੀਟਿੰਗ ਬਹੁਜਨ ਸਮਾਜ ਪਾਰਟੀ (BSP) ਦੀ ਕੌਮੀ ਪ੍ਰਧਾਨ ਮਾਇਆਵਤੀ ਦੀ ਮੌਜੂਦਗੀ ਵਿੱਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਸਾਰੇ ਆਗੂ ਹਾਜ਼ਰ ਰਹਿਣਗੇ। ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਇਕਾਈਆਂ ਦੀ ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਸੂਤਰਾਂ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਵੀ ਚਰਚਾ ਹੋ ਸਕਦੀ ਹੈ।

Story You May Like