The Summer News
×
Friday, 10 May 2024

ਵਿਧਾਇਕ ਗਰੇਵਾਲ ਨੇ ਲਿਆ ਤਾਜਪੁਰ ਰੋਡ ਹੋਏ ਬੁੱਢੇ ਦਰਿਆ ਨਾਲ ਨੁਕਸਾਨ ਦਾ ਜਾਇਜ਼ਾ ਮੋਕੇ ਤੇ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਤੋਂ ਇਲਾਵਾ ਨਗਰ ਨਿਗਮ ਅਧਿਕਾਰੀ ਵੀ ਪਹੁੰਚੇ ਘਟਨਾ ਵਾਲੀ ਥਾਂ

ਲੁਧਿਆਣਾ: ਜੁਲਾਈ 6 (ਦਲਜੀਤ ਵਿੱਕੀ) ਮਹਾਂਨਗਰ  ਵਿੱਚ ਕੱਲ੍ਹ ਤੋਂ ਪੈ ਰਹੀ ਬਰਸਾਤ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ,  ਤਾਜਪੁਰ ਰੋਡ ਵਿਖੇ ਬੁੱਢੇ ਦਰਿਆ ਵਿਚ ਪਏ ਪਾੜ ਕਾਰਨ ਆਰਜ਼ੀ ਤੌਰ ਤੇ ਬਣੀਆਂ ਸੌ ਤੋਂ ਵੱਧ ਝੌਂਪੜੀਆਂ ਪਾਣੀ ਵਿਚ ਡੁੱਬ ਗਈਆਂ ਇਨ੍ਹਾਂ ਵਿੱਚ  ਰਹਿ ਰਹੇ ਝੁੱਗੀ ਦੇ ਲੋਕਾਂ ਵੱਲੋਂ ਆਪ ਦਾ ਸਮਾਨ ਇਕੱਠਾ ਕਰਕੇ ਸੜਕ ਕਿਨਾਰੇ ਆਸਰਾ ਲਿਆ  ਗਿਆ। ਇਸ ਦੌਰਾਨ  ਮੌਕੇ ਤੇ ਪਹੁੰਚੇ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ , ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਤੋਂ ਇਲਾਵਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਆ ਵੱਲੋਂ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੌਕੇ ਤੇ ਹੀ ਰਹਿਣ ਦੀ ਥਾਂ ਤੋਂ ਇਲਾਵਾ ਉਨ੍ਹਾਂ ਲਈ ਖਾਣ ਪੀਣ ਦੀਆਂ ਵਸਤੂਆਂ ਉਪਲਬਧ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ।


ਇਸ ਤੋਂ ਇਲਾਵਾ ਮੌਕੇ ਤੇ ਹੀ ਮੈਡੀਕਲ ਟੀਮਾਂ ਵੀ ਬੁਲਾਇਆ ਗਈਆਂ ਤਾਂ ਜੋ ਕਿਸੇ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਹੈ ਤਾਂ ਉਸਨੂੰ ਫੌਰੀ ਤੌਰ ਤੇ ਇਲਾਜ ਮਿਲ ਸਕੇ। ਇਸ ਮੌਕੇ ਤੇ ਹੋਰ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਦੱਸਿਆ ਕਿ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਗੰਦੇ ਨਾਲੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਵਿਚ ਪਾੜ ਪੈ ਗਿਆ ਜਿਸ ਕਾਰਨ ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਇਸ ਦੀ ਲਪੇਟ ਵਿੱਚ ਆ ਗਏ ।


ਉਹਨਾਂ ਕਿਹਾ ਕਿ ਝੋਪੜੀਆਂ ਨੀਵੀਂ ਜਗ੍ਹਾ ਤੇ ਬਣੀਆਂ ਹੋਣ ਕਾਰਨ ਦਰਿਆ ਦੇ ਪਾਣੀ ਨੇ ਇਹਨਾਂ ਨੂੰ ਜਲਦ ਹੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਇਨ੍ਹਾਂ ਦਾ ਨੁਕਸਾਨ ਹੋਇਆ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਚਨਾ ਮਿਲਣ ਤੇ ਫੌਰਨ ਕਿ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਬਚਾਅ ਦੇ ਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ।


ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਜੀ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਅਤੇ ਬਾਕੀ ਅਧਿਕਾਰੀ ਵੀ ਮੌਕੇ ਵਾਲੀ ਥਾਂ ਤੇ ਪਹੁੰਚ ਚੁੱਕੇ ਨੇ ਤੇ ਬਚਾ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਸਾਰੀਆਂ ਟੀਮਾਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੀਆਂ ਹਨ ।


ਵਿਧਾਇਕ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੁੱਢੇ ਦਰਿਆ ਨੂੰ ਸਾਫ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਅਤੇ ਜਲਦੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ । ਓਧਰ ਮੌਕੇ ਤੇ ਹੀ ਜਦੋਂ ਪੀੜਤ ਪਰਿਵਾਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਪਾੜ ਪੈਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਤਾਂ ਉਹਨਾਂ ਵੱਲੋਂ ਵਿਧਾਇਕ ਗਰੇਵਾਲ ਦੇ ਦਫ਼ਤਰ ਵਿਖੇ ਫ਼ੋਨ ਕੀਤਾ ਗਿਆ ਤਾਂ ਵਿਧਾਇਕ ਗਰੇਵਾਲ ਵੱਲੋਂ  ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ਲਈ ਰਵਾਨਾ ਕੀਤਾ ਉਥੇ ਹੀ ਉਹ ਖੁਦ ਵੀ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਬਚਾਓ ਦੇ ਕੰਮ ਦੀ ਸ਼ੁਰੂਆਤ ਕਰਵਾਈ।


ਉਹਨਾਂ ਕਿਹਾ ਕਿ ਇਸ ਜਿਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹਾਂ ਉਹਨਾਂ ਦਾ ਸਮਾਂਨ ਜ਼ਰੂਰ ਪਾਣੀ ਵਿਚ ਡੁੱਬ ਗਿਆ । ਇਸ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪਾਰਟੀ ਵਰਕਰ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਹਾਜਰ ਸਨ ।

Story You May Like