The Summer News
×
Monday, 20 May 2024

ਝੂਠੀਆਂ ਸੌਂਹਾ ਤੇ ਝੂਠੀਆਂ ਗਰੰਟੀਆਂ ਦੇਣ ਵਾਲੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ-ਢਿੱਲੋਂ, ਗਰਚਾ

ਲੁਧਿਆਣਾ 10 ਮਈ(ਦਲਜੀਤ ਵਿੱਕੀ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਵੱਲੋਂ , ਹਰਜਿੰਦਰ ਸਿੰਘ ਗਰਚਾ ਸਮੇਤ ਵਿਧਾਨ ਸਭਾ ਹਲਕਾ ਗਿੱਲ ਦੇ ਮਹਿਮੂਦਪੁਰਾ, ਗਿੱਲ, ਜੱੱਸੜ, ਦੁਲੇਂ ਆਦਿ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਜਥੇਦਾਰ ਚਰਨ ਸਿੰਘ ਆਲਮਗੀਰ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਇਨ੍ਹਾਂ ਮੀਟਿੰਗਾਂ ਦੌਰਾਨ ਉਪਰੋਕਤ ਆਗੂਆਂ ਸਮੇਤ ਰਣਜੀਤ ਸਿੰਘ ਢਿੱਲੋ ਅਤੇ ਬੌਬੀ ਗਰਚਾ ਨੇ ਜਿੱਥੇ ਪਾਰਟੀ ਦੀਆਂ ਨੀਤੀਆਂ ਦਾ ਜਿਕਰ ਕਰਦੇ ਹੋਏ ਅਕਾਲੀ ਦਲ ਦੀ ਸਰਕਾਰ ਮੌਕੇ ਸ. ਬਾਦਲ ਵੱਲੋਂ ਕਰਵਾਏ ਗਏ ਕੰਮਾਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਿਸਾਨਾਂ ਅਤੇ ਆਮ ਪੇਂਡੂ ਲੋਕਾਂ ਦੇ ਲਈ ਅਨੇਕ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਜੋ ਸੇਹਰਾ ਸ. ਬਾਦਲ ਦੇ ਸਿਰ ਜਾਂਦਾ ਹੈ ਉਨ੍ਹਾਂ ਜਿਹੇ ਕੰਮ ਅੱਜ ਤੱਕ ਹੋਰ ਕੋਈ ਨਹੀਂ ਕਰ ਸਕਿਆ।


ਉਹਨਾਂ ਕਿਹਾ ਕਿ ਬਾਦਲ ਸਾਹਿਬ ਦੀਆਂ ਐਸੀਆਂ ਨੀਤੀਆਂ ਦੇ ਚਲਦਿਆਂ ਹੀ ਉਨਾਂ ਨੂੰ ਵਿਕਾਸ ਪੁਰਸ਼, ਗਰੀਬਾਂ ਤੇ ਕਿਸਾਨਾਂ ਦੇ ਮਸੀਹਾ ਸਮੇਤ ਅਨੇਕਾਂ ਤਰ੍ਹਾਂ ਦੇ ਨਾਮਾਂ ਦੇ ਨਾਲ ਮਾਨ ਸਨਮਾਨ ਦਿੱਤਾ ਗਿਆ ਜਦ ਕਿ ਹੁਣ ਦੀਆਂ ਸਰਕਾਰਾਂ ਸਿਰਫ ਤੇ ਸਿਰਫ ਝੂਠੀਆਂ ਗਰੰਟੀਆਂ ਅਤੇ ਝੂਠੀਆਂ ਸੌਹਾਂ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਇਸ ਮੌਕੇ ਵੱਖ ਵੱਖ ਮੀਟਿੰਗਾਂ ਦੌਰਾਨ ਲੋਕਾਂ ਨੇ ਵੀ ਕਿਹਾ ਕਿ ਉਹ ਬਾਹਰੀਆਂ ਦੇ ਹੱਥ ਵਿੱਚ ਸੱਤਾ ਦੀ ਲੋੜ ਦੇ ਕੇ ਪਛਤਾ ਰਹੇ ਹਨ। ਜਦਕਿ ਸਰਦਾਰ ਬਾਦਲ ਦੇ ਰਾਜ ਵਿੱਚ ਹਰ ਵਰਗ ਕਾਫੀ ਖੁਸ਼ ਸੀ। ਉਹਨਾਂ ਵਿਸ਼ਵਾਸ਼ ਦਵਾਇਆ ਤੇ ਪਾਰਟੀ ਦੇ ਪ੍ਰਚਾਰ ਅਤੇ ਜਿੱਤ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਨਿਰਭੈ ਸਿੰਘ, ਪ੍ਰਧਾਨ ਹਰਜੀਤ ਸਿੰਘ, ਰਣਧੀਰ ਸਿੰਘ, ਬਾਬਾ ਹਰਮੇਸ਼ ਸਿੰਘ ਮਾਣਕਵਾਲ, ਜਗਦੇਵ ਸਿੰਘ ਬੇਦੀ, ਰਾਜ ਕਮਲ ਗਿੱਲ, ਲਵਪ੍ਰੀਤ ਸਿੰਘ, ਹਰਸ਼ਦੀਪ ਸਿੰਘ ਰਣੀਆ, ਮਨਜੀਤ ਸਿੰਘ ਸ਼ਿਮਲਾਪੁਰੀ, ਬਲਜੀਤ ਸਿੰਘ ਸਰਪੰਚ ਗਿੱਲ, ਬਲਦੇਵ ਸਿੰਘ ਜੱਸੜ, ਪਰਮਜੀਤ ਸਿੰਘ ਨੱਤ, ਪ੍ਰੇਮ ਸਿੰਘ ਹਰਨਾਮਪੁਰਾ, ਜਸਵੰਤ ਸਿੰਘ ਖਾਨਪੁਰ, ਲਾਲੀ ਜਸਪਾਲ ਬਾਂਗੜ ਮੇਹਰ ਸਿੰਘ ਭਗਵਾਨਪੁਰਾ, ਧਰਮਿੰਦਰ ਸੰਗੋਵਾਲ, ਭੋਲਾ ਭੁੱਟਾ, ਬਲਜੀਤ  ਸਿੰਘ ਬੁਟਾਰੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।

Story You May Like