The Summer News
×
Monday, 13 May 2024

ਬਰਾਤ ਲੈਕੇ ਜਾ ਰਹੀ ਕਾਰ ਨਾਲ ਵਾਪਰਿਆ ਭਿਆਨ/ਕ ਹਾਦ/ਸਾ, ਲਾੜੇ ਸਮੇਤ 3 ਦੀ ਮੌ/ਤ, ਕਾਰ ਦੇ ਉੱਡੇ ਪਰਖੱਚੇ

ਮੋਗਾ : ਮੋਗਾ ਦੇ ਅਜੀਤਵਾਲ 'ਚ ਇੱਕ ਵੱਡਾ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਲਾੜੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਇੱਕ 4 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ ਹੈ ਅਤੇ 4 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਤੜਕੇ 2 ਵਜੇ ਬਰਾਤ ਵਾਲੀ ਕਾਰ ਫਾਜ਼ਿਲਕਾ ਤੋਂ ਲੁਧਿਆਣਾ ਦੇ ਬੱਦੋਵਾਲ ਵੱਲ ਜਾ ਰਹੀ  ਸੀ ਕਿਉਂਕਿ ਆਨੰਦਕਾਰਜ ਦੀ ਰਸਮ ਜਲਦੀ ਕੀਤੀ ਜਾਣੀ ਸੀ ਪਰ ਇਸ ਦੌਰਾਨ ਵਿਆਹ ਵਾਲੀ ਕਾਰ ਸਾਹਮਣੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕ ਲਾੜੇ ਦੀ ਸ਼ਨਾਖਤ ਸੁਖਬਿੰਦਰ ਸਿੰਘ ਅਤੇ ਬਾਕੀਆਂ ਦੀ ਚਾਰ ਸਾਲਾ ਲੜਕੀ ਅਰਸ਼ਦੀਪ ਵਜੋਂ ਹੋਈ ਹੈ।

Story You May Like