The Summer News
×
Saturday, 04 May 2024

ਰੇਲ ਗੱਡੀ ਦੀ ਚਪੇਟ ‘ਚ ਆਉਣ ਕਾਰਨ 56 ਭੇਡਾਂ ਦੀ ਮੌਤ

ਬਰੇਟਾ : ਟ੍ਰੇਨ ਦੀ ਚਪੇਟ ਵਿੱਚ 20 ਲੇਲਿਆਂ ਸਮੇਤ 56 ਭੇਡਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਰੇਲਵੇ ਪੁਲਿਸ ਚੌਕੀ ਬਰੇਟਾ ਦੇ ਜਾਂਚ ਅਧਿਕਾਰੀ ਗੁਰਮੇਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਥੋੜੀ ਦੂਰ ਪਿੰਡ ਸਿਰਸੀਵਾਲਾ ਵਿਖੇ ਜਾਖਲ ਫਿਰੋਜਪੁਰ ਰੇਲਵੇ ਟ੍ਰੈਕ ‘ਤੇ ਬੀਤੀ ਰਾਤ ਭੇਡਾਂ ਦਾ ਇੱਕ ਝੁੰਡ ਅਚਾਨਕ ਆ ਗਿਆਜਿੱਥੇ ਸਾਹਮਣੇ ਤੋਂ ਆ ਰਹੀ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ 20 ਲੇਲੇ ਅਤੇ 36 ਭੇਡਾਂ ਦੀ ਮੌਤ ਹੋ ਗਈ ਅਤੇ 4 ਭੇਡਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਭੇਡਾਂ ਦੇ ਮਾਲਕ ਗੁਰਪਿਆਰ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਸਵੇਰੇ ਮੂੰਹ ਹਨ੍ਹੇਰੇ ਹੀ ਪਤਾ ਚਲਿਆ ਹੈ।


ਅਚਾਨਕ ਇਹ ਝੁੰਡ ਰੇਲਵੇ ਲਾਇਨ ਤੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭੇਡਾਂ ਦੇ ਮਰਨ ਨਾਲ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੌਕੇ ਤੇ ਘਟਨਾ ਦਾ ਜਾਇਜਾ ਲੈਂਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਤਹਿਸੀਲਦਾਰ ਬੁਢਲਾਡਾ ਰਾਹੀਂ ਭੇਡਾਂ ਦੇ ਮਾਲਕਾਂ ਨੂੰ ਮੁਆਵਜਾ ਦਵਾਉਣ ਦੀ ਤੁਰੰਤ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜਣ ਦੀ ਅਪੀਲ ਕੀਤੀ ਤਾਂ ਜੋ ਮੁੱਖ ਮੰਤਰੀ ਪੰਜਾਬ ਤੋਂ ਪੀੜ੍ਹਤ ਪਰਿਵਾਰ ਨੂੰ ਮੁਆਵਜਾ ਦਵਾਇਆ ਜਾ ਸਕੇ।


Story You May Like