The Summer News
×
Friday, 17 May 2024

ਵਿਧਾਇਕ ਗਰੇਵਾਲ ਨੇ ਵਾਰਡ 11 ਵਿਖੇ ਆਪ ਉਮੀਦਵਾਰ ਪੱਪੀ ਦੇ ਹੱਕ ਚ ਕੀਤੀ ਮੀਟਿੰਗ

ਲੁਧਿਆਣਾ:2 ਮਈ (ਦਲਜੀਤ ਵਿੱਕੀ) ਆਮ ਆਦਮੀ ਪਾਰਟੀ ਦੇ ਲੋਕ ਸਭਾ ਸੀਟ ਲਈ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 11 ਵਿਖੇ ਮੀਟਿੰਗ ਕੀਤੀ ਗਈ । ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸ਼ਹਿਰ ਤੇ ਆਪਣੇ ਹਲਕੇ ਦੀ ਤਰੱਕੀ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਵੱਧ ਤੋਂ ਵੱਧ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜੋ ਤਾਂ ਜੋ ਉਹ ਸ਼ਹਿਰ ਵਾਸੀਆਂ ਦੀ ਆਵਾਜ਼ ਨੂੰ ਸੰਸਦ ਵਿੱਚ ਚੁੱਕ ਸਕਨ । ਇਸ ਦੌਰਾਨ ਉਹਨਾਂ ਪਾਰਟੀ ਵਰਕਰਾ ਤੇ ਆਗੂਆਂ ਤੇ ਇਲਾਵਾ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਉਣ ਤਾਂ ਜੋ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ ।


ਉਹਨਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ  ਫਤਵਾ ਜਾਰੀ ਕਰਦੇ ਹੋਏ ਇਤਿਹਾਸ ਰਚਿਆ ਸੀ ਉਸੇ ਤਰ੍ਹਾਂ ਹੀ ਇੱਕ ਵਾਰ ਫੇਰ ਤੋਂ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ । ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਗਰੇਵਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।


ਇਸ ਮੌਕੇ ਤੇ ਬੈਂਕ ਮੈਨੇਜਰ ਦਲਵਿੰਦਰ ਸਿੰਘ, ਆਪ ਦੇ ਯੂਥ ਆਗੂ ਹੈਰੀ  ਸੰਧੂ, ਸਮਾਜ ਸੇਵਕ ਸੰਜੀਵ ਦੇਮ , ਅਸ਼ੋਕ ਕੁਮਾਰ, ਅਮਿਤ ਜੋਰਾ, ਬਬਲੂ ਸ਼ਰਮਾ, ਅਮਰ ਸਿੰਘ , ਦੀਪਕ ਦੇਮ, ਅਮਰੀਕ ਸਿੰਘ ਸੈਣੀ, ਸੁਖਮਿੰਦਰ ਸਿੰਘ ਮੰਟੂ, ਕੋਚ ਅਮਰੀਕ ਸਿੰਘ, ਧਰਮਾ ਅਤੇ ਵਿੱਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Story You May Like