The Summer News
×
Saturday, 04 May 2024

ਸਟੀਲ ਫੈਕਟਰੀ ਦੀ ਛੱਤ ਦੀ ਪਲੇਟ ਟੁੱਟਣ ਨਾਲ ਡਿੱਗੇ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ  : ਲੁਧਿਆਣਾ ਦੇ ਥਾਣਾ ਜਮਾਲਪੁਰ ਦੇ ਅਧੀਨ ਪੈਂਦੀ ਚੌਂਕੀ ਰਾਮਗੜ੍ਹ ਦੇ ਇਲਾਕਾ ਬੁੱਢੇਵਾਲ ਪਹਾੜੂਵਾਲ ਰੋਡ ’ਤੇ ਸਟੀਲ ਫੈਕਟਰੀ ’ਚ ਸੋਲਰ ਪੈਨਲ ਲਗਾਉਣ ਲਈ ਫੈਕਟਰੀ ਦਾ ਮੁਆਇਨਾ ਕਰਨ ਗਏ ਦੋ ਨੌਜਵਾਨਾਂ ਦੀ ਛੱਤ ਦੀ ਪਲੇਟ ਟੁੱਟਣ ਨਾਲ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਚੌਂਕੀ ਰਾਮਗੜ੍ਹ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਹੈ। ਨੌਜਵਾਨਾਂ ਦੀ ਪਹਿਚਾਣ ਬਲਜੀਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਖੁਰਸ਼ੇਦਪੁਰ ਜਗਰਾਓ ਅਤੇ ਰਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗਿੱਲ ਕਾਲੋਨੀ, ਲੁਹਾਰ ਵਜੋਂ ਹੋਈ।


Story You May Like