The Summer News
×
Saturday, 18 May 2024

ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਲਈ ਭੇਜੇ ਜਾ ਚੁੱਕੇ ਨੇ ਨੋਟਿਸ, ਜਵਾਬ ਦੇਣ ਲਈ 10 ਅਗਸਤ 2022 ਤੱਕ ਆਖ਼ਰੀ ਮੌਕਾ

ਪਠਾਨਕੋਟ, 5 ਅਗਸਤ – ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ 20 ਪ੍ਰਾਈਵੇਟ ਸਕੂਲਾਂ ਨੂੰ ਰਾਇਟ ਆਫ਼ ਚਿਲਡਰਨ ਟੂ ਫ੍ਰੀ ਐਂਡ ਕਮਪਲਸਰੀ ਏਜੁਕੇਸ਼ਨ ਐਕਟ 2009 ਦੇ ਅਧੀਨ ਮਾਨਤਾ ਨਾ ਲੈਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਨ੍ਹਾਂ ਸਕੂਲਾਂ ਨੂੰ ਮਾਨਤਾ ਸਬੰਧੀ ਅਪਲਾਈ ਕਰਨ ਅਤੇ ਪਹਿਲਾਂ ਤੋਂ ਭੇਜੇ ਗਏ ਨੋਟਿਸਾਂ ਦਾ ਜਵਾਬ ਦੇਣ ਲਈ 10 ਅਗਸਤ 2022 ਤੱਕ ਆਖ਼ਰੀ ਮੌਕਾ ਦਿੱਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਨੇ ਦੱਸਿਆ ਕਿ ਰਾਇਟ ਆਫ਼ ਚਿਲਡਰਨ ਟੂ ਫ੍ਰੀ ਐਂਡ ਕਮਪਲਸਰੀ ਏਜੁਕੇਸ਼ਨ ਐਕਟ 2009 ਦੇ ਅਧੀਨ ਸਾਰੇ ਹੀ ਸਕੂਲਾਂ ਨੂੰ ਮਾਨਤਾ ਲੈਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਮ ਕਿਡਜ਼ ਸਕੂਲ ਪਠਾਨਕੋਟ, ਐਨ.ਐਨ.ਕੇ ਪਬਲਿਕ ਸਕੂਲ ਪਠਾਨਕੋਟ, ਹੋਲੀ ਹਾਰਟ ਸਕੂਲ ਢਾਂਗੂ ਰੋਡ ਪਠਾਨਕੋਟ, ਸਵਾਮੀ ਪ੍ਰਕਾਸ਼ਾਨੰਦ ਸਕੂਲ ਪਠਾਨਕੋਟ, ਡੈਨਿਅਲ ਪਬਲਿਕ ਸਕੂਲ ਪਠਾਨਕੋਟ, ਏਂਜਲਸ ਗਾਰਡਨ ਸਕੂਲ ਭਦਰੋਆ ਰੋਡ ਪਠਾਨਕੋਟ, ਸਾਈਂ ਮੋਰਿਆ ਪਬਲਿਕ ਸਕੂਲ ਨੰਗਲ ਭੂਰ, ਕੇਐਲਐਮ ਇੰਟਰ ਸਕੂਲ ਮਮੂਨ, ਕਲੇਅ ਐਂਡ ਕਰਾਉਨਸ ਵਰਲਡ ਸਕੂਲ ਚੱਕ ਮਾਧੋ ਸਿੰਘ, ਓਬਰਾਏ ਹਾਈ ਸਕੂਲ ਖਾਨਪੁਰ, ਦਿੱਲੀ ਪਬਲਿਕ ਸਕੂਲ ਝਾਖੋਲਾੜੀ ਪਠਾਨਕੋਟ, ਪਾਥਫਿੰਦਰ ਇੰਗਲਿਸ਼ ਸਕੂਲ ਚੱਕ ਧਾਰੀਵਾਲ, ਰਾਸ਼ਟਰੀ ਮਾਡਰਨ ਸਕੂਲ ਮਾਧੋਪੁਰ, ਮਿਉਰ ਇੰਟਰਨੈਸ਼ਨਲ ਸਕੂਲ ਥਰਿਆਲ, ਅਨੰਤ ਗੁਰੂਕੁਲ ਮੈਮੋਰੀਅਲ ਸਕੂਲ ਤਰੇਟੀ, ਵਿਵੇਕਾਨੰਦ ਮਾਡਰਨ ਹਾਈ ਸਕੂਲ ਸੁਜਾਨਪੁਰ, ਕਿਡਜ਼ ਕਿੰਗਡਮ ਐਂਡ ਡਿਵਾਈਨ ਕੈਂਡਲਸ ਸਕੂਲ ਪਠਾਨਕੋਟ, ਐਚਆਰਪੀ ਪਬਲਿਕ ਸਕੂਲ ਰਾਮ ਸ਼ਰਨਮ ਕਲੋਨੀ ਪਠਾਨਕੋਟ, ਲੋਗੋਸ ਏਂਜਲਸ ਅਕੈਡਮੀ ਗੰਦਲਾਂ ਲਾਹੜੀ ਅਤੇ ਸੈਨਿਕ ਪਬਲਿਕ ਸਕੂਲ ਪਠਾਨਕੋਟ ਵੱਲੋਂ ਮਾਨਤਾ ਲੈਣ ਲਈ ਅਪਲਾਈ ਨਹੀਂ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਪਹਿਲਾਂ ਵੀ ਸਮੇਂ ਸਮੇਂ ਤੇ ਨੋਟਿਸ ਜਾਰੀ ਕਰ ਮਾਨਤਾ ਲਈ ਅਪਲਾਈ ਕਰਨ ਲਈ ਕਿਹਾ ਗਿਆ ਸੀ, ਪ੍ਰੰਤੂ ਇਨ੍ਹਾਂ ਸਕੂਲਾਂ ਵੱਲੋਂ ਭੇਜੇ ਗਏ ਨੋਟਿਸਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਮਿਤੀ 19 ਜੁਲਾਈ 2022 ਨੂੰ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਾਪਤ ਹੋਏ ਆਦੇਸ਼ਾਂ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਆਖਰੀ ਮੌਕਾ ਦਿੰਦੇ ਹੋਏ 10 ਅਗਸਤ ਤੱਕ ਨੋਟਿਸ ਦਾ ਜਵਾਬ ਅਤੇ ਅਪਲਾਈ ਕਰਨ ਲਈ ਕਿਹਾ ਗਿਆ ਹੈ ਇਸ ਤੋਂ ਬਾਅਦ ਇਨ੍ਹਾਂ ਸਕੂਲਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਸਕੂਲਾਂ ਵੱਲੋਂ ਮਾਨਤਾ ਲੈਣ ਲਈ ਅਪਲਾਈ ਕੀਤਾ ਗਿਆ ਹੈ ਉਹ ਸਕੂਲ ਜਲਦ ਤੋਂ ਜਲਦ ਆਪਣੇ ਦਸਤਾਵੇਜ਼ ਅਪਲੋਡ ਕਰਨ ਤਾਂ ਜ਼ੋ ਉਨ੍ਹਾਂ ਨੂੰ ਮਾਨਤਾ ਸਰਟੀਫਿਕੇਟ ਜਾਰੀ ਕੀਤਾ ਜਾ ਸਕੇ।


Story You May Like