The Summer News
×
Saturday, 04 May 2024

ਵੇਖੋ ਲੁਧਿਆਣਾ ਦੀ ਗਿੱਲ ਰੋਡ ‘ਤੇ ਕਿਵੇਂ ਦੋ ਟਰੱਕਾਂ ਦੀ ਹੋਈ ਆਹਮੋ-ਸਾਹਮਣੇ ਹੋਈ ਟੱਕਰ ‘ਚ ਫਸੇ ਡਰਾਈਵਰਾਂ ਨੂੰ ਕੱਢਿਆ ਮੁਲਾਜ਼ਮਾਂ ਅਤੇ ਕਰੇਨ ਡਰਾਇਵਰ ਨੇ ਬਾਹਰ

ਲੁਧਿਆਣਾ : (ਭਰਤ ਸ਼ਰਮਾ)- ਸਥਾਨਕ ਗਿੱਲ ਰੋਡ ‘ਤੇ ਸੜਕ ਹਾਦਸੇ ਦੌਰਾਨ ਦੋ ਟਰੱਕਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਅਤੇ ਇਸ ਦੌਰਾਨ ਟਰੱਕ ਦੇ ਵਿੱਚ ਦੋ ਡਰਾਈਵਰ ਫਸ ਗਏ। ਦੋਵੇਂ ਬੁਰੀ ਤਰ੍ਹਾਂ ਅੰਦਰ ਦੱਬੇ ਗਏ। ਪਰ ਮੌਕੇ ‘ਤੇ ਪਹੁੰਚੀ ਪੁਲਸ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਤੁਰੰਤ ਮੌਕੇ ਤੇ ਕ੍ਰੇਨ ਚਾਲਕ ਨੂੰ ਬੁਲਾਇਆ ਅਤੇ ਬੜੀ ਮਿਹਨਤ ਦੇ ਨਾਲ ਦੋਵਾਂ ਡਰਾਈਵਰਾਂ ਦੀ ਜ਼ਿੰਦਗੀ ਬਚਾ ਲਈ। ਦੋਵਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।


ਹਾਦਸਾ ਦੇਰ ਰਾਤ ਵੇਲੇ ਹੋਇਆ ਜਿਸ ਕਰਕੇ ਮੌਕੇ ‘ਤੇ ਦੋ ਮੁਲਾਜ਼ਮ ਹੀ ਪਹੁੰਚੇ ਪਰ ਉਨ੍ਹਾਂ ਨੇ ਦਲੇਰੀ ਦਿਖਾਉਂਦਿਆਂ ਤੁਰੰਤ ਕਰੇਨ ਚਾਲਕ ਨੂੰ ਸੱਦਿਆ ਤੇ ਦੋਵਾਂ ਡਰਾਈਵਰਾਂ ਨੂੰ ਬੜੀ ਮਿਹਨਤ ਦੇ ਨਾਲ ਬਾਹਰ ਕੱਢਿਆ। ਜਦੋਂ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤਾਂ ਇਲਾਕਾ ਵਾਸੀਆਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਅਤੇ ਦੋਵਾਂ ਦੀ ਜਮ ਕੇ ਤਾਰੀਫ ਕੀਤੀ। ਕਰੇਨ ਚਾਲਕ ਅਤੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਸਾਡਾ ਫ਼ਰਜ਼ ਸੀ ਜੇਕਰ ਕੋਈ ਸਾਡਾ ਆਪਣਾ ਫਸਿਆ ਹੁੰਦਾ ਤਾਂ ਉਹਨੂੰ ਵੀ ਸ਼ਾਇਦ ਕਦੇ ਲੋੜ ਪੈ ਸਕਦੀ ਸੀ। ਉਨ੍ਹਾਂ ਕਿਹਾ ਕਿ ਕਦੇ ਵੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਲੋਕਾਂ ਨੇ ਵੀ ਪੁਲੀਸ ਮੁਲਾਜ਼ਮ ਅਤੇ ਕਰੇਨ ਚਾਲਕ ਦੀ ਤਾਰੀਫ਼ ਕੀਤੀ ਕਿਉਂਕਿ ਟਰੱਕ ਵਿੱਚੋਂ ਜਿਸ ਤਰ੍ਹਾਂ ਦੋਵੇਂ ਚਾਲਕ ਫਸੇ ਹੋਏ ਸਨ ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਿਸੇ ਵੇਲੇ ਵੀ ਉਨ੍ਹਾਂ ਦੀ ਜਾਨ ਜਾ ਸਕਦੀ ਹੈ। ਪਰ ਉਨ੍ਹਾਂ ਨੂੰ ਹੌਂਸਲਾ ਨਹੀਂ ਹਾਰਨ ਦਿੱਤਾ ਤੇ ਆਖਿਰਕਾਰ ਦੋਵਾਂ ਦੀ ਜਾਨ ਬਚਾ ਲਈ ਗਈ।


Story You May Like