The Summer News
×
Saturday, 18 May 2024

ਸ਼ੂਟਿੰਗ ਐਸੋਸੀਏਸ਼ਨ, ਕਪੂਰਥਲਾ ਵਲੋਂ ਪੱਧਰੀ ਸ਼ੂਟਿੰਗ ਮੁਕਾਬਲਾ ਕਰਵਾਇਆ ਗਿਆ

ਕਪੂਰਥਲਾ, 1 ਅਗਸਤ –  ਜਿਲ੍ਹਾ ਰਾਇਫਲ ਸ਼ੂਟਿੰਗ ਐਸੋਸੀਏਸ਼ਨ, ਕਪੂਰਥਲਾ ਵਲੋਂ ਜਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲਾ ਮਿਤੀ 08 ਅਗਸਤ 2022 ਨੂੰ ਅੰਮ੍ਰਿਤਸਰ ਜੀ.ਟੀ.ਰੋਡ ਤੇ ਸਥਿਤ ਆਰਮੀ ਪਬਲਿਕ ਸਕੂਲ, ਢਿੱਲਵਾਂ, ਜਿਲ੍ਹਾ ਕਪੂਰਥਲਾ ਵਿਖੇ ਸਥਿਤ ਇੰਡੋਰ ਸ਼ੂਟਿੰਗ ਰੇਂਜ ਤੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰਾਇਫਲ ਸ਼ੂਟਿੰਗ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਪਰਮੀਤ ਸਿੰਘ ਨੇ ਦਸਿਆ ਕਿ ਇਹ ਟੂਰਨਾਮੈਂਟ ਸਬ ਯੂਥ /ਯੂਥ/ਜੂਨੀਅਰ ਸੀਨੀਅਰ,(ਲੜਕੇ/ਲੜਕੀਆਂ) ਉਮਰ ਵਰਗ ਵਿਚ ਏਅਰ ਪਿਸਟਲ ਅਤੇ ਏਅਰ ਰਾਇਫਲ ਕੈਟਾਗਿਰੀ ਦੇ ਵਿਚ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ਲਈ ਐਂਟਰੀ ਟੂਰਨਾਮੈਂਟ ਸਥਾਨ ਤੇ ਹੀ ਠੀਕ ਸਵੇਰੇ 08-00 ਵਜੇ ਸ਼ੁਰੂ ਹੋ ਜਾਵੇਗੀ ਅਤੇ 09-00 ਵਜੇ ਮੁਕਾਬਲੇ ਸ਼ੁਰੂ ਹੋ ਜਾਣਗੇ। ਇਸ ਲਈ ਖੇਡ ਨਾਲ ਸਬੰਧਤ ਖਿਡਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਚੜ੍ਹ ਕੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਜਾਵੇ।


Story You May Like