The Summer News
×
Saturday, 04 May 2024

ਮੋਹਾਲੀ ‘ਚ ਪੰਜਾਬੀ ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ, ਜਾਨੀ ਸਮੇਤ 2 ਹੋਰ ਸੀ ਕਾਰ ‘ਚ ਸਵਾਰ, ਸਾਰੇ ਸੁਰੱਖਿਅਤ

ਮੋਹਾਲੀ: ਮਸ਼ਹੂਰ ਪੰਜਾਬੀ ਗਾਇਕ ਜਾਨੀ ਬੀਤੇ ਦਿਨ ਮੋਹਾਲੀ ‘ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਕਾਰ ‘ਚ ਜਾਨੀ ਸਮੇਤ 2 ਲੋਕ ਸਵਾਰ ਸਨ, ਕਾਰ ਦੀ ਰਫਤਾਰ ਤੇਜ਼ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟ ਗਈ। ਇਸ ਦੌਰਾਨ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


ਘਟਨਾ ਤੋਂ ਬਾਅਦ ਗਾਇਕ ਜਾਨੀ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਅਸੀਂ ਸਾਰੇ ਹਾਦਸੇ ਸਮੇਂ ਕਾਰ ‘ਚ ਮੌਜੂਦ ਸੀ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਹਾਂ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਮਾਮਲੇ ‘ਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਾਨੂੰ ਇਸ ਹਸਪਤਾਲ ‘ਚੋਂ ਛੁੱਟੀ ਮਿਲੀ ਹੈ।। ਗਾਇਕ ਜਾਨੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਵਾਹਿਗੁਰੂ ਨੇ ਰੱਖਿਆ ਹੈ… ਵਾਹਿਗੁਰੂ ਤੁਹਾਡਾ ਧੰਨਵਾਦ…



ਤੁਹਾਨੂੰ ਦੱਸ ਦੇਈਏ ਕਿ ਜਾਨੀ ਜੋਹਨ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਅਤੇ ਕਲਾਕਾਰ ਹਨ। ਉਨ੍ਹਾਂ ਨੇ ਕਈ ਮਸ਼ਹੂਰ ਗੀਤ ਦਿੱਤੇ ਹਨ, ਜੋ ਲੋਕਾਂ ਦੀ ਪਸੰਦ ਬਣ ਚੁੱਕੇ ਹਨ ਅਤੇ ਸੁਪਰਹਿੱਟ ਸਾਬਤ ਹੋਏ ਹਨ।


Story You May Like