The Summer News
×
Saturday, 18 May 2024

ਮਾਨ ਸਰਕਾਰ ਸੂਬੇ ਦੇ ਹਰ ਵਰਗ ਨੂੰ ਬਿਨਾਂ ਸ਼ਰਤ 600 ਯੂਨਿਟ ਮੁਫ਼ਤ ਬਿਜਲੀ ਦੇ ਕੇ ਆਪਣੀ ਗਰੰਟੀ ਪੂਰੀ ਕਰੇ: ਔਲਖ

ਤਰਨਤਾਰਨ : ਸ਼੍ਰੀ ਗੌਇੰਦਵਾਲ ਸਾਹਿਬ , 30 ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਅਤੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਔਲਖ ਨੇ ਚੋਣਵੇਂ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਹਰ ਵਰਗ ਨੂੰ ਬਿਨਾਂ ਕਿਸੇ ਸ਼ਰਤ ਦੇ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਪਰ ਸਰਕਾਰ ਬਨਣ ਤੋਂ ਬਾਅਦ 600 ਯੂਨਿਟ ਮਾਫ਼ੀ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ। ਜਿਸ ਵਿਚ ਸਰਕਾਰੀ ਮਲਾਜ਼ਮਾ,ਪੈਨਸ਼ਨ ਹੋਲਡਰਾ, ਡਾਕਟਰਾਂ, ਵਕੀਲਾਂ, ਚਾਰਟਡ ਅਕਾਊਂਟਾਂ, ਆਰਕੀਟੈਕਟਾਂ ਅਤੇ ਸੰਵਿਧਾਨਕ ਅਹੁਦੇ ਤੇ ਬਿਰਾਜਮਾਨ ਤੇ ਸਾਬਕਾ ਮੈਂਬਰਾਂ ਨੂੰ ਇਸ ਸਕੀਮ ਤੋਂ ਵਾਂਝੇ ਰੱਖਿਆ ਗਿਆ। ਜਦਕਿ ਜਨਰਲ ਵਰਗ ਨੂੰ ਜੇਕਰ 600 ਯੂਨਿਟ ਤੋਂ ਉਪੱਰ ਯੂਨਿਟਾਂ ਦੀ ਖਪਤਕਾਰ ਕਰਨ ਤੇ ਸਾਰੇ ਯੂਨਿਟਾਂ ਦਾ ਭੁਗਤਾਨ ਕਰਨਾ ਪਵੇਗਾ। ਜਿਸ ਕਾਰਨ ਜਨਰਲ ਵਰਗ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਜਿਸ ਕਾਰਨ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਮਾਨ ਸਰਕਾਰ ਵਲੋਂ ਅਕਾਲੀ ਸਰਕਾਰ ਵਲੋਂ ਬਣਾਏ ਗਏ ਲੋਕਾਂ ਦੀਆਂ ਸਹੂਲਤਾਂ ਲਈ ਬਣਾਏ ਗਏ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਦਾ ਰੂਪ ਦਿੱਤਾ ਜਾ ਰਿਹਾ ਹੈ। ਜਦਕਿ ਮਾਨ ਸਰਕਾਰ ਸੂਬੇ ਵਿਚ ਸਥਾਪਿਤ ਸਰਕਾਰੀ ਹਸਪਤਾਲਾਂ, ਹੈਲਥ ਸਬ ਸੈਂਟਰਾਂ, ਡਿਸਪੈਂਸਰੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਬਜਾਏ ਮੁਹੱਲਾ ਕਲੀਨਿਕ ਖੋਲ ਰਹੀ ਹੈ। ਜਦਕਿ ਸੂਬੇ ਦੇ ਹਸਪਤਾਲ 40 ਪ੍ਰਤੀਸ਼ਤ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਨ। ਜਿਸ ਕਾਰਨ ਸੂਬੇ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਸ. ਔਲਖ ਨੇ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਾਂ ਰਾਹੀਂ ਵਾਹੋਵਾਹੀ ਖੱਟਣ ਲਈ ਬਿਨਾਂ ਕਿਸੇ ਠੋਸ ਨੀਤੀ ਦੇ ਕੰਮ ਦੇ ਕੰਮ ਕਰ ਰਹੀ ਹੈ। ਜਿਸ ਕਾਰਨ ਲੋਕਾਂ ਵੀ ਸਰਕਾਰ ਦੇ ਪ੍ਰਤੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ 600 ਯੂਨਿਟ ਦੀ ਬਿਜਲੀ ਮਾਫ਼ੀ ਹਰ ਵਰਗ ਲਈ ਲਾਗੂ ਕਰਕੇ ਆਪਣੀ ਗਰੰਟੀ ਪੂਰੀ ਕਰਨੀ ਚਾਹੀਦੀ ਹੈ ਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਪੂਰੀ ਕਰਨੀ ਚਾਹੀਦੀ ਹੈ


Story You May Like