The Summer News
×
Sunday, 12 May 2024

13 ਫਰਵਰੀ ਦੇ ਦਿੱਲੀ ਧਰਨੇ ਲਈ ਕਿਸਾਨਾਂ ਨੇ ਕੀਤੀ ਮੀਟਿੰਗ

ਉਤਰ ਭਾਰਤ ਦੀਆਂ 18 ਜੱਥੇਬੰਦੀਆਂ ਤੇ ਸੰਯੁਕਤ ਮੋਰਚਾ (ਗੈਰ ਰਾਜਨੀਤਕ) ਵੱਲੋਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਨ ਲਈ 13 ਫਰਵਰੀ 2024 ਨੂੰ ਦਿੱਲੀ ਕੂਚ ਕਰਨ ਤੇ ਪੱਕਾ ਮੋਰਚਾ ਲਾਉਣ ਦੇ ਸੱਦੇ ਤੇ ਕਿਸਾਨਾਂ ਦੀ ਵਿਸ਼ੇਸ਼  ਇਕੱਤਰਤਾ ਹੋਈ ਜਿਸ ਵਿੱਚ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 13 ਫਰਵਰੀ ਦੇ ਧਰਨੇ ਸਬੰਧੀ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਦਿੱਲੀ ਵਿਖੇ ਲਗਾਏ ਗਏ ਧਰਨੇ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਜਿਨਾਂ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ।

ਉਹਨਾਂ ਕਿਹਾ ਕਿ ਹੁਣ ਸਮੁੱਚੀਆਂ ਜਥੇਬੰਦੀਆਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਨ ਲਈ 13 ਫਰਵਰੀ ਨੂੰ ਦਿੱਲੀ ਵਿਖੇ ਪੱਕਾ ਮੋਰਚਾ ਲਾਉਣ ਲਈ ਆਪਣੀਆਂ ਤਿਆਰੀਆਂ ਜ਼ੋਰਾਂ ਤੇ ਕਰ ਰਹੀਆਂ ਹਨ

Story You May Like