The Summer News
×
Thursday, 02 May 2024

ਚੀਨ ਨਾਲ ਵਧ ਰਿਹਾ ਐਕਸਪੋਰਟ ਭਾਰਤ ਉਦਯੋਗ ਲਈ ਚੁਣੌਤੀ, ਪ੍ਰਧਾਨਮੰਤਰੀ ਨੂੰ ਲਿਖਿਆ ਪੱਤਰ

(ਸ਼ਾਕਸ਼ੀ ਸ਼ਰਮਾ)


ਚੀਨ ਤੋਂ ਲਗਾਤਾਰ ਐਕਸਪੋਰਟ ਦੇ ਵਿਚ ਹੋ ਰਹੇ ਵਾਧੇ ਨਾਲ ਪੰਜਾਬ ਉਦਯੋਗ ਦੇ ਲਈ ਚੁਣੌਤੀਆਂ ਵਧ ਸਕਦੀਆਂ ਹਨ। ਕਈ ਉਤਪਾਦਾਂ ਦੇ ਐਕਸਪੋਰਟ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਜਿਹੜਾ ਕਿ ਮੇਕ ਇਨ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਰੁਕਾਵਟ ਬਣ ਸਕਦਾ ਹੈ. ਇਸ ਨੂੰ ਲੈ ਕੇ ਆਲ ਇੰਡਸਟਰੀ ਅਤੇ ਟ੍ਰੇਡ ਫਰਮ ਵੱਲੋਂ ਇਕ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਗਿਆ। ਫਰਮ ਦੇ ਪ੍ਰਧਾਨ ਬਾਦਿਸ਼ ਜਿੰਦਲ ਨੇ ਕਿਹਾ ਕਿ ਭਾਰਤ ਇਸ ਸਮੇਂ ਕਈ ਸੈਕਟਰ ਦੇ ਵਿਚ ਡੀ ਗ੍ਰੋਥ ਤੇ ਚੱਲ ਰਿਹਾ ਹੈ ਅਤੇ ਆਰਥਿਕ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ ਇਸ ਦੇ ਵਿੱਚ ਸਰਕਾਰ ਵੱਲੋਂ ਭਾਰਤੀ ਉਤਪਾਦਾਂ ਦੀ ਐਕਸਪੋਰਟ ਵਿਚ ਗ੍ਰੋਥ ਨੂੰ ਲੈ ਕੇ ਮੇਕ ਇਨ ਇੰਡੀਆ ਵਰਗੇ ਬਿਹਤਰੀਨ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ।


ਸਰਕਾਰ ਦੀ ਐੱਮ ਐੱਸ ਐੱਮ ਈ ਵਿਰੋਧ ਨੀਤੀਆਂ ਦੇ ਕਾਰਨ ਇਹ ਸੁਪਨਾ ਪੂਰਾ ਹੋ ਪਾਉਣਾ ਬੇਹੱਦ ਮੁਸ਼ਕਿਲ ਹੈ. 2019 -20 ਵਿੱਚ ਭਾਰਤ ਦਾ ਵਪਾਰ ਅਸੰਤੁਲਨ 1141100 ਕਰੋਡ਼ ਸੀ ਜੋ 2020 -21 ਵਿੱਚ ਘਟ ਕੇ 756914 ਕਰੋੜ ਰਹਿ ਗਿਆ ਹੈ ਜੋ ਕਿ ਕਵਿਡ ਦੇ ਪ੍ਰਭਾਵ ਕਾਰਨ ਸੀ. 2021- 22 ਦੇ ਦੌਰਾਨ ਇਹ ਵਧ ਕੇ 1423256 ਕਰੋੜ ਹੋ ਗਿਆ. ਆਯਾਤ 2019 -20 ਵਿੱਚ 3360954 ਤੋਂ ਘਟ ਕੇ 2020 -21 ਵਿੱਚ 2915957 ਕਰੋੜ ਹੋ ਗਿਆ, ਲੇਕਿਨ 2021-22 ਦੇ ਦੌਰਾਨ ਇਹ ਹੋਰ ਵਧ ਕੇ 4569442 ਕਰੋੜ ਹੋ ਗਿਆ. ਇਸ ਲਈ ਪਿਛਲੇ ਦੋ ਸਾਲਾਂ ਦੇ ਦੌਰਾਨ ਭਾਰਤੀ ਆਯਾਤ ਵਿੱਚ 1208488 ਕਰੋਡ਼ ਦਾ ਵਾਧਾ ਹੋਇਆ ਹੈ।


Story You May Like