The Summer News
×
Friday, 17 May 2024

ਸੇਵਾ ਦਾ ਮੌਕਾ ਮਿਲਿਆ ਤਾਂ ਲੁਧਿਆਣਾ ਚ ਬਣਾਵਾਂਗੇ ਪੀਜੀਆਈ ਦੀ ਤਰਜ ਤੇ ਹਸਪਤਾਲ - ਪੱਪੀ ਪਰਾਸ਼ਰ

- ਤੁਸੀਂ ਵੱਡੀ ਲੀਡ ਨਾਲ ਜਿਤਾਓ ਪੱਪੀ ਨੂੰ "ਮੈਂ ਹਲਕੇ ਦੇ ਵਿਕਾਸ ਲਈ ਲੈ ਕੇ ਆਵਾਂਗਾ ਫੰਡਾਂ ਦੇ ਗੱਫੇ - ਵਿਧਾਇਕ ਗਰੇਵਾਲ


ਲੁਧਿਆਣਾ:30 ਅਪ੍ਰੈਲ (ਦਲਜੀਤ ਵਿੱਕੀ) : ਮਹਾਨਗਰ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਸ਼ਹਿਰ ਦੇ ਵੱਖ - ਵੱਖ ਹਲਕਿਆਂ ਚ ਮੀਟਿੰਗਾ ਨੂੰ ਸੰਬੋਧਨ ਕੀਤਾ। ਇਸੇ ਹੀ ਤਹਿਤ ਹਲਕਾ ਪੂਰਵੀ ਵਿਖੇ ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਵੱਖ-ਵੱਖ ਇਲਾਕਿਆਂ ਚ ਮੀਟਿੰਗਾਂ ਚ ਹਿੱਸਾ ਲੈ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਵੋਟਰਾਂ ਅਤੇ ਸਪੋਰਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਣ ਲਈ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਜਾਰੀ ਕਰਦੇ ਹੋਏ ਵੋਟ ਪਾਉਣ ਤਾਂ ਜੋ ਸੂਬੇ ਦੀ ਤਰ੍ਹਾਂ ਕੇਂਦਰ ਚ ਵੀ ਸਾਫ ਸੁਥਰੀ ਸਰਕਾਰ ਬਣ ਸਕੇ ।


ਇਸ ਮੌਕੇ ਤੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਹਲਕਾ ਪੂਰਵੀ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੀ ਸਫਾਈ ਕੀਤੀ ਸੀ ਉਸੇ ਤਰ੍ਹਾਂ ਹੀ ਇੱਕ ਵਾਰ ਹੋਰ ਹਮਲਾ ਬੋਲਦੇ ਹੋਏ ਸੂਬੇ ਚੋਂ ਭਾਜਪਾ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਚਲਦਾ ਕਰੋ ਅਤੇ ਸਾਫ ਸੁਥਰੀ ਛਵੀ ਵਾਲੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜੋ ਤਾਂ ਜੋ ਅਸੀਂ ਆਪਣੇ ਸ਼ਹਿਰ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰ ਸਕੀਏ । ਵਿਧਾਇਕ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਸੂਬੇ ਦੇ ਜਾਣ ਬੁਝ ਕੇ ਰੋਕੇ ਹੋਏ ਹਨ , ਜੇ ਤੁਸੀਂ ਪੱਪੀ ਜੀ ਨੂੰ ਜਿਤਾ ਕੇ ਸੰਸਦ ਵਿੱਚ ਭੇਜਦੇ ਹੋ ਤਾਂ ਇਹ ਸਾਡੇ ਸੂਬੇ ਦੀ ਆਵਾਜ਼ ਨੂੰ ਚੁੱਕਣਗੇ ਤੇ ਰੋਕੇ ਹੋਏ ਫੰਡਾਂ ਨ ਰਿਲੀਜ਼ ਕਰਵਾ ਕੇ ਸੂਬੇ ਦੇ ਵਿਕਾਸ ਚ ਅਹਿਮ ਰੋਲ ਅਦਾ ਕਰਨਗੇ ।


ਉਹਨਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਪਿਛਲੇ ਦੋ ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਆਪ ਉਮੀਦਵਾਰਾਂ ਦੇ ਹੱਕ ਚ ਵੋਟ ਪਾਓ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ । ਇਸ ਮੌਕੇ ਤੇ ਓਂਕਾਰ ਵਿਹਾਰ ਅਤੇ ਪ੍ਰੇਮ ਵਿਹਾਰ ਵਿਖੇ ਹੋਈਆਂ ਇਹਨਾਂ ਮੀਟਿੰਗਾਂ ਦੌਰਾਨ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਗਰੇਵਾਲ ਅਤੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਇਪੁਰਵਮੈਂਟ ਟਰਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਮੈਡਮ ਇੰਦਰਜੀਤ ਕੌਰ, ਮੈਡਮ ਨੀਤੂ ਵੋਹਰਾ, ਮੈਡਮ ਨਿਧੀ ਗੁਪਤਾ , ਲੱਖਵਿੰਦਰ ਲੱਖਾ ਮਹਾਂਵੀਰ ਕੁਮਾਰ , ਸੁਨੀਲ ਕੁਮਾਰ , ਜੋਗਿੰਦਰ ਕੇਜਰੀਵਾਲ ,ਆਪ ਆਗੂ ਸੁਰਜੀਤ ਸਿੰਘ ਠੇਕੇਦਾਰ, ਅਵਤਾਰ ਦਿਉਲ , ਗੁਰਨਾਮ ਸਿੰਘ ਗਾਮਾਂ , ਪ੍ਰਵੀਨ ਸ਼ਰਮਾ , ਲੱਖਵਿੰਦਰ ਗਿੱਲ , ਮੱਖਣ ਸਿੰਘ , ਰਵਿੰਦਰ ਸਿੰਘ ਰਾਜੂ, ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Story You May Like