The Summer News
×
Friday, 17 May 2024

ਸੌ ਫ਼ੀਸਦੀ ਵੋਟ ਪਾਵਾਂਗੇ ਤੇ ਜ਼ਿਲ੍ਹੇ ਪਟਿਆਲੇ ਦੀ ਸ਼ਾਨ ਵਧਾਵਾਂਗੇ” ਦੇ ਨਾਅਰਿਆਂ ਨਾਲ ਸਾਈਕਲ ਰੈਲੀ ਦੀ ਹੋਈ ਸ਼ੁਰੂਆਤ

ਪਟਿਆਲਾ, 30 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਐਲਾਨ ਹੋਣ ਅਤੇ 01 ਜੂਨ ਨੂੰ ਹੋਣ ਵਾਲੀਆ ਚੋਣਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵੱਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਚੋਣ ਸਾਖਰਤਾ ਕਲੱਬਾਂ ਦੇ ਸਹਿਯੋਗ ਨਾਲ ਸਵੀਪ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਪਟਿਆਲਾ ਸ਼ਹਿਰ ਵਿੱਚ ਵੋਟਰ ਟਰਨਆਉਟ ਨੂੰ ਵਧਾਉਣ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਵਧੀਕ ਡਿਪਟੀ-ਕਮਿਸ਼ਨਰ (ਜ) ਮੈਡਮ ਕੰਚਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਪਟਿਆਲਾ ਸ਼ਹਿਰੀ ਅਰਵਿੰਦ ਕੁਮਾਰ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।


ਸਾਈਕਲ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਰੇਖੀ ਨੇ ਸਾਈਕਲਿਸਟਾ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਵੋਟਰ ਪ੍ਰਣ ਦਵਾਇਆ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਰੈਲੀ ਮਿੰਨੀ ਸਕੱਤਰੇਤ ਤੋਂ ਸ਼ੁਰੂ ਹੋ ਕੇ ਥਾਪਰ ਕਾਲਜ ਚੌਂਕ, ਲੀਲਾ ਭਵਨ ਚੌਂਕ ਤੋਂ ਹੁੰਦੇ ਹੋਏ ਖੰਡਾ ਚੌਂਕ ਰਾਹੀ ਵਾਪਸ ਮਿੰਨੀ ਸਕੱਤਰੇਤ ਤੇ ਸਮਾਪਤ ਹੋਈ ਅਤੇ ਇਸ ਰੈਲੀ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਗਿਆ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਵੀਪ ਆਈਕਨ (ਦਿਵਿਆਂਗ) ਜਗਵਿੰਦਰ ਸਿੰਘ ਅਤੇ ਜਗਦੀਪ ਸਿੰਘ ਨੇ ਰੈਲੀ ਦੀ ਅਗਵਾਈ ਕੀਤੀ ਅਤੇ ਨੌਜਵਾਨ ਅਤੇ ਦਿਵਿਆਂਗ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਲਈ ਜਾਗਰੂਕ ਕੀਤਾ।


ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਅਤੇ ਸੀ.ਡੀ.ਪੀ.ਓ ਪਟਿਆਲਾ ਅਰਬਨ ਦੇ ਕਰਮਚਾਰੀਆਂ ਅਤੇ ਵਰਕਰਾਂ ਵੱਲੋਂ ਰੈਲੀ ਦੇ ਆਰੰਭ ਸਥਾਨ ਤੇ ਵੋਟਰ ਜਾਗਰੂਕਤਾ ਸਬੰਧੀ ਰੰਗੋਲੀਆਂ ਤਿਆਰ ਕੀਤੀਆਂ ਗਈਆਂ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਨੂੰ ਜ਼ਿਲ੍ਹਾ ਸਵੀਪ ਵੱਲੋਂ ਟੀ-ਸ਼ਰਟਾ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਲਈ ਸਾਈਕਲਾਂ ਤੇ ਵੋਟਰ ਜਾਗਰੂਕਤਾ ਪੋਸਟਰ ਲਗਾਏ ਗਏ ਅਤੇ ਵਲੰਟੀਅਰਾਂ ਨੂੰ ਰੈਲੀ ਉਪਰੰਤ ਵਿਦਿਆਰਥੀਆਂ  ਨੂੰ ਰਿਫਰੈਸ਼ਮੈਂਟ  ਪ੍ਰਦਾਨ ਕੀਤਾ ਗਈ। ਇਸ ਰੈਲੀ ਵਿੱਚ ਚੋਣ ਤਹਿਸੀਲਦਾਰ ਵਿਜੇ ਚੌਧਰੀ, ਨਿਧੀ ਮਲਹੋਤਰਾ(ਡੀ.ਡੀ.ਐਫ.), ਗੋਇਲ ਚੈਰੀਟੇਬਲ ਫਾਊਂਡੇਸ਼ਨ ਟਰੱਸਟ ਐਨ.ਜੀ.ਓ ਦੇ ਪਵਨ ਕੁਮਾਰ ਗੋਇਲ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਮੋਹਿਤ ਕੌਸ਼ਲ, ਰੁਪਿੰਦਰ ਸਿੰਘ, ਮਨੋਜ ਥਾਪਰ, ਨਰਿੰਦਰ ਸਿੰਘ ,ਬਰਿੰਦਰ ਸਿੰਘ, ਪੂਜਾ ਚਾਵਲਾ, ਰਮਣੀਕ ਅਤੇ ਸਿਮਰ ਨੇ ਵੀ ਭਾਗ ਲਿਆ।

Story You May Like