The Summer News
×
Sunday, 19 May 2024

ਸੋਮਵਾਰ ਤੋਂ ਸਾਫ਼-ਸੁੱਥਰੇ ਸਕੂਲਾਂ 'ਚ ਮੁੜ ਪੁੱਜਣਗੇ ਵਿਦਿਆਰਥੀ,ਪੜੋ ਖਬਰ

ਪਟਿਆਲਾ, 16 ਜੁਲਾਈ: ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚਲੇ ਕਰੀਬ 80 ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਲਈ ਤਿਆਰ ਕਰਨ ਵਾਸਤੇ ਮਗਨਰੇਗਾ ਕਾਮਿਆਂ ਨੇ ਪੂਰੀ ਮਿਹਨਤ ਨਾਲ ਇਨ੍ਹਾਂ ਸਕੂਲਾਂ ਦੀ ਸਾਫ਼-ਸਫ਼ਾਈ ਕਰਕੇ ਚਮਕਾਅ ਦਿੱਤਾ ਹੈ। ਇਸ ਕੰਮ 'ਚ ਜੁਟੇ ਮਗਨਰੇਗਾ ਕਾਮਿਆਂ ਦੀ ਸ਼ਲਾਘਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਜਿਹੜੇ ਪਿੰਡਾਂ ਵਿੱਚ ਸਾਡੇ ਸਕੂਲਾਂ ਵਿੱਚ ਗੰਦਗੀ ਫੈਲੀ ਹੋਈ ਸੀ, ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਸੋਮਵਾਰ 17 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਜਮਾਤਾਂ ਲਈ ਤਿਆਰ ਕਰ ਦਿੱਤਾ ਗਿਆ ਹੈ।


ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਸਾਰੇ ਸਬੰਧਤ ਬਲਾਕਾਂ ਭੁੱਨਰਹੇੜੀ, ਸਮਾਣਾ ਤੇ ਪਾਤੜਾਂ, ਪਟਿਆਲਾ, ਰਾਜਪੁਰਾ, ਘਨੌਰ, ਸਨੌਰ ਦੇ ਪਿੰਡਾਂ ਵਿੱਚ ਸਕੂਲਾਂ ਦੀ ਸਾਫ਼-ਸਫ਼ਾਈ ਦਾ ਕੰਮ ਜੋਰ-ਸ਼ੋਰ ਨਾਲ ਕਰਵਾਇਆ ਗਿਆ ਹੈ। ਇਸ ਲਈ ਮਗਨਰੇਗਾ ਕਾਮਿਆਂ ਨੇ ਪੂਰੀ ਮਿਹਨਤ ਕਰਕੇ ਪਿੰਡਾਂ ਵਿੱਚਲੇ 80 ਦੇ ਕਰੀਬ ਸਕੂਲਾਂ ਨੂੰ ਪੁਰਾਣੇ ਰੂਪ ਵਿੱਚ ਲੈਆਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਬਾਅਦ ਸਮੁੱਚੇ ਹਾਲਾਤ ਆਮ ਵਰਗੇ ਕਰਨ ਲਈ ਦਿਨ-ਰਾਤ ਇੱਕ ਕਰਕੇ ਰਾਹਤ ਕਾਰਜ ਅਰੰਭੇ ਗਏ ਹਨ, ਜੋਕਿ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।


 

Story You May Like