The Summer News
×
Saturday, 27 April 2024

ਵੇਰਕਾ ਦੇ ਦਹੀਂ ਦੇ ਪੈਕੇਟ ‘ਚੋਂ ਚੂਹਾ ਨਿਕਲਣ ਦਾ ਮਾਮਲਾ, ਲੋਕਾਂ ਦੇ ਮਨਾਂ ‘ਚ ਪੈਦਾ ਹੋਏ ਡਰ ਤੇ ਸਵਾਲਾਂ ‘ਤੇ ਕੰਪਨੀ ਨੇ ਦਿੱਤਾ ਸਪੱਸ਼ਟੀਕਰਨ, ਵੇਖੋ ਵੀਡੀਓ

ਚੰਡੀਗੜ੍ਹ: ਵੇਰਕਾ ਦੇ ਦਹੀਂ ‘ਚੋਂ ਚੂਹੇ ਦੇ ਨਿਕਲਣ ਦੀ ਘਟਨਾ ਤੋਂ ਬਾਅਦ ਹੁਣ ਵੇਰਕਾ ਕੰਪਨੀ ਨੇ ਬ੍ਰਾਂਡ ਨੂੰ ਲੈ ਕੇ ਲੋਕਾਂ ਦੇ ਮਨਾਂ ‘ਚ ਪੈਦਾ ਹੋਏ ਡਰ ਅਤੇ ਸਵਾਲਾਂ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਵੇਰਕਾ ਪਲਾਂਟ ਮੁਹਾਲੀ ਦੇ ਜਨਰਲ ਮੈਨੇਜਰ ਰਾਜ ਕੁਮਾਰ ਪਾਲ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਇਸ ਸ਼ਿਕਾਇਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਨੂੰ ਐਫਐਸਐਸਏਆਈ ਤੋਂ ਸਾਰੇ ਸਰਟੀਫਿਕੇਟ ਮਿਲ ਚੁੱਕੇ ਹਨ ਅਤੇ ਅਸੀਂ ਇਸ ਦੀਆਂ ਕਾਨੂੰਨੀ ਸ਼ਰਤਾਂ ਵੀ ਪੂਰੀਆਂ ਕਰ ਰਹੇ ਹਾਂ।ਅਸੀਂ ਸਾਡੀ ਕੰਪਨੀ ਦੀ ਕੁਸ਼ਲਤਾ ਲਈ FSSC ਸਰਟੀਫਿਕੇਟ ਵੀ ਪ੍ਰਾਪਤ ਕੀਤੇ ਹਨ, ਜੋ ਹਰ ਪਾਸਿਓਂ ਕੁਸ਼ਲ ਪਾਇਆ ਗਿਆ ਹੈ। ਜਿਸ ਅਨੁਸਾਰ ਪਲਾਂਟ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮਸ਼ੀਨਰੀ ਦਾ ਕੰਮ ਸਫਾਈ ਅਤੇ ਹਰ ਪ੍ਰਕ੍ਰਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ।


ਗਲਤੀ ਦੀ ਕੋਈ ਸੰਭਾਵਨਾ ਨਹੀਂ: ਵੇਰਕਾ ਦੇ ਜੀਐਮ ਰਾਜ ਕੁਮਾਰ


ਉਨ੍ਹਾਂ ਅੱਗੇ ਕਿਹਾ ਕਿ ਇੱਥੇ ਕੋਈ ਗਲਤੀ ਦੀ ਸੰਭਾਵਨਾ ਨਹੀਂ ਹੋ ਸਕਦੀ। ਚੀਜ਼ਾਂ ਬਣਾਉਣ ਵੇਲੇ ਕਈ ਤਰ੍ਹਾਂ ਦੇ ਫਿਲਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿਚ ਦੁੱਧ ਤੋਂ ਇਲਾਵਾ ਕੋਈ ਹੋਰ ਬਰੀਕ ਚੀਜ਼ ਲੰਘ ਨਹੀਂ ਸਕਦੀ। ਇਸ ਲਈ ਇਹ ਸ਼ਿਕਾਇਤ ਬੇਬੁਨਿਆਦ ਹੈ। ਵੇਰਕਾ ਮਿਲਕ ਪਲਾਂਟ ਦੇ ਬ੍ਰਾਂਡ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸ਼ਿਕਾਇਤਕਰਤਾ ਨੂੰ ਕਾਨੂੰਨੀ ਨੋਟਿਸ ਦਿੱਤਾ ਜਾਵੇਗਾ।



ਦੱਸ ਦੇਈਏ ਕਿ ਹਾਲ ਹੀ ‘ਚ ਚੰਡੀਗੜ੍ਹ ਦੇ ਨਾਲ ਲੱਗਦੇ ਕਸਬਾ ਬਲਟਾਣਾ ਦੇ 21 ਸਾਲਾ ਮੋਹਿਤ ਕੁਮਾਰ ਨੂੰ ਵੇਰਕਾ ‘ਚ ਦਹੀਂ ਦੇ ਪੈਕੇਟ ‘ਚੋਂ ਮਰਿਆ ਹੋਇਆ ਚੂਹਾ ਮਿਲਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੀ ਮਾਸੀ ਨੇ ਸ਼ਾਮ ਨੂੰ ਉਪਰੋਂ ਪੈਕਟ ਕੱਟ ਕੇ ਦਹੀਂ ਖਾਧਾ ਸੀ। ਫਿਰ ਇਸ ਨੂੰ ਫਰਿੱਜ ‘ਚ ਰੱਖ ਦਿੱਤਾ। ਸਵੇਰੇ ਦਹੀਂ ਖਾਂਦੇ ਸਮੇਂ ਜਦੋਂ ਦਹੀਂ ਪੈਕੇਟ ਦੇ ਛੇਕ ‘ਚੋਂ ਬਾਹਰ ਨਹੀਂ ਨਿਕਲਿਆ ਤਾਂ ਪੈਕੇਟ ਨੂੰ ਕੱਟਣ ‘ਤੇ ਉਸ ‘ਚੋਂ ਇਕ ਮਰਿਆ ਚੂਹਾ ਨਿਕਲਿਆ।


Story You May Like