The Summer News
×
Tuesday, 07 May 2024

ਆਪ ਦੀਆਂ ਝੂਠੀਆਂ ਗਰੰਟੀਆਂ ਦਾ ਇੱਕੋ ਜਵਾਬ, ਫਿਰ ਤੋਂ ਮੋਦੀ ਸਰਕਾਰ- ਬਿੱਟੂ

ਲੁਧਿਆਣਾ,26 ਅਪ੍ਰੈਲ(ਦਲਜੀਤ ਵਿੱਕੀ) ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡ ਝਾਂਡੇ ਵਿਖੇ ਭਾਜਪਾ ਵਰਕਰਾਂ ਦੇ ਵੱਲੋਂ ਚੋਣਾਂ ਦੇ ਸਬੰਧ ਵਿੱਚ ਇੱਕ ਮੀਟਿੰਗ ਦਾ ਆਯੋਜਨ ਸੁਖਜਿੰਦਰ ਸਿੰਘ ਨਿੱਕਾ ਗਰੇਵਾਲ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਦੌਰਾਨ ਭਾਜਪਾ ਦੇ ਮੈਂਬਰ ਪਾਰਲੀਮੈਂਟ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਚੋਣ ਪ੍ਰਚਾਰ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਸੂਬਾ ਵਾਸੀਆਂ ਨੂੰ ਹੋਰ ਸਹੂਲਤਾਂ ਦਾ ਕੀ ਦੇਣੀਆਂ ਸਨ, ਬਲਕਿ ਚੋਣਾਂ ਸਮੇਂ ਦਿੱਤੀਆਂ ਹੋਈਆਂ ਗਰੰਟੀਆਂ ਨੂੰ ਵੀ ਹਾਲੇ ਤੱਕ ਪੂਰਾ ਨਹੀਂ ਕਰ ਸਕੀ।ਜਿਸਦੇ ਨਾਲ ਹਰ ਵਰਗ ਦਾ ਬੁਰਾ ਹਾਲ ਹੈ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਆਪ ਲੀਡਰਸ਼ਿਪ ਹੀ ਘੁਟਾਲਿਆਂ ਦੇ ਵਿੱਚ ਘਿਰੀ ਹੋਈ ਹੈ। ਜਦਕਿ ਚੋਰੀਆਂ ਲੁੱਟਾਂ ਖੋਹਾਂ ਸਮੇਤ ਹੋ ਰਹੇ ਕਤਲੇਆਮ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਦਾ ਵੀ ਬੁਰਾ ਹਾਲ ਹੈ। ਬਿੱਟੂ ਨੇ ਕਿਹਾ ਕਿ ਆਪ ਦੀਆਂ ਝੂਠੀਆਂ ਗਰੰਟੀਆਂ ਦਾ ਇੱਕੋ ਇੱਕ ਜਵਾਬ ਫਿਰ ਤੋਂ ਮੋਦੀ ਸਰਕਾਰ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਨਾ ਸਿਰਫ ਦੇਸ਼ ਹਿੱਤ ਬਲਕਿ ਦੇਸ਼ ਦੇ ਲੋਕਾਂ ਹਿੱਤ ਅਨੇਕਾਂ ਕੰਮ ਕੀਤੇ ਅਤੇ ਲੋਕਾਂ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਰਾਮ ਮੰਦਿਰ ਦਾ ਨਿਰਮਾਣ ਕਰਵਾ ਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਹੀ ਬਾਹਰੀ ਤਾਕਤਾਂ ਨੂੰ ਵੀ ਭਾਰਤ ਨੇ ਠੱਲ ਪਾਈ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਹੀ ਸੂਬਾ ਸਰਕਾਰਾਂ ਵੀ ਚੱਲਦੀਆਂ ਹਨ। ਜਿਸ ਦੇ ਚਲਦਿਆਂ ਇੱਥੇ ਵੀ ਭਾਜਪਾ ਨੂੰ ਲਿਆਉਣਾ ਬਹੁਤ ਜਰੂਰੀ ਹੈ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਮੋਹਨ ਸਿੰਘ ਪੰਚ, ਤਲਵਿੰਦਰ ਸਿੰਘ, ਗੁਰਜੀਤ ਸਿੰਘ ਐਡਵੋਕੇਟ, ਡਾਕਟਰ ਸਿਕੰਦਰ ਸਿੰਘ ਸਿੱਧੂ, ਤੇਜੀ ਝਾਂਡੇ, ਨੰਨੀ ਝਾਂਡੇ,  ਜਸਕਰਨ ਸਿੰਘ ਸਿੱਧੂ, ਜੋਤ ਗਰੇਵਾਲ, ਬੌਬੀ ਗਰੇਵਾਲ, ਮੋਹਣੀ ਝਾਂਡੇ, ਬਲਰਾਜ ਦਿਓਲ, ਰਵੀ ਬੱਦੋਵਾਲ, ਅਮਨਦੀਪ ਗਰੇਵਾਲ, ਹਰਮਨਪ੍ਰੀਤ ਸਿੰਘ, ਜਸਮੇਲ ਸਿੰਘ, ਗੁਰਤੇਜ ਸਿੰਘ ਗਰੇਵਾਲ, ਰਾਜਿੰਦਰ ਸਿੰਘ ਕਾਕਾ, ਜੋਬਨਪ੍ਰੀਤ ਸਿੰਘ, ਮਨੂੰ ਗਰੇਵਾਲ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Story You May Like