The Summer News
×
Sunday, 19 May 2024

ਰਵਨੀਤ ਬਿੱਟੂ ਨੂੰ ਜਗਰਾਉਂ ਦੇ ਪਿੰਡਾਂ ‘ਚ ਚੋਣ ਮੁਹਿੰਮ ‘ਚ ਲਿਆਂਦੀ ਤੇਜੀ

ਜਗਰਾਉਂ, 6 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ਪਿੰਡ ਲ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਦੌਰਾ ਕਰਕੇ ਚੋਣ ਮੁਹਿੰਮ ਨੂੰ ਭਖਾਇਆ। ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕਿ ਜਗਰਾਉਂ ਹਲਕੇ ਦੇ ਲੋਕਾਂ ਦਾ ਸਮੱਰਥਨ ਇਸ ਗੱਲ ਗਵਾਹੀ ਭਰਦਾ ਹੈ ਕਿ ਹੁਣ ਭਾਜਪਾ ਜੇਤੂ ਰੱਥ ਨੂੰ ਕੋਈ ਨਹੀਂ ਰੋਕ ਸਕਦਾ।


ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਰਕੇ ਪਿੰਡਾਂ ਦੇ ਪਿੰਡ ਭਾਜਪਾ ਦੇ ਹੱਕ ‘ਚ ਭੁਗਤਣਗੇ। ਬਿੱਟੂ ਨੇ ਕਿਹਾ ਜਿੱਥੇ ਪੀਐੱਮ ਮੋਦੀ ਨੇ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਹੈ ਉਥੇ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਜਿਹੇ ਕਦਮ ਚੁੱਕੇ ਜਿਸ ਨਾਲ ਹਰ ਵਰਗ ਅੱਜ ਪੀਐੱਮ ਮੋਦੀ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੈ, ਉਹ ਚਾਹੇ ਸ਼੍ਰੀ ਕਰਤਾਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਸਾਹਿਬਜਾਜ਼ਦਿਆਂ ਦੇ ਪਵਿੱਤਰ ਦਿਹਾੜੇ ਮਨਾਉਣ ਦੀ ਗੱਲ ਹੋਵੇ ਤੇ ਭਾਵੇਂ ਸ਼੍ਰੀ ਰਾਮ ਜੀ ਦਾ ਮੰਦਿਰ ਬਣਾਉਣ ਦੀ ਗੱਲ ਹੋਵੇ, ਉਸੇ ਤਰ੍ਹਾਂ ਕਿਸਾਨਾਂ ਦੇ ਹੱਕ ਕਿਸਾਨ ਨਿਧੀ ਯੋਜਨਾ ਤਹਿਤ ਉਹਨਾਂ ਨੂੰ ਲਾਭ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਭਾਵੇਂ ਸਿਆਸਤ ਨੇ ਭਾਜਪਾ ਪ੍ਰਤੀ ਕੁਝ ਭਰਮ ਭੁਲੇਖੇ ਵਿਰੋਧੀਆਂ ਨੇ ਪੈਦਾ ਕੀਤੇ ਸਨ ਪਰ ਹੁਣ ਲੋਕ ਸਮਝ ਗਏ ਹਨ, ਪੰਜਾਬ ਦੇ ਲੋਕ ਜਾਣਦੇ ਹਨ ਕਿ ਭਾਜਪਾ ਹੀ ਪੰਜਾਬ ਦੇ ਹਿੱਤ ‘ਚ ਫੈਂਸਲੇ ਲੈ ਸਕਦੀ ਹੈ, ਇਸ ਲਈ 1 ਜੂਨ ਭਾਜਪਾ ਦੇ ਸਮੱਰਥਨ ਪਈਆਂ ਵੋਟਾਂ ਪੰਜਾਬ ਦੀ ਕਿਸਮਤ ਬਦਲਣਗੀਆਂ।


ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਸ੍ਰੀ ਗੇਜਾ ਰਾਮ ਜੀ, ਸ ਯਾਦਵਿੰਦਰ ਸਿੰਘ ਆਲੀਵਾਲ,ਡਾ ਰਾਜਿੰਦਰ ਸ਼ਰਮਾ, ਰੋਹਿਤ ਅਗਰਵਾਲ, ਅਭੀਨੰਦਨ ਗੋਇਲ, ਗੁਰਜੀਤ ਕੌਰ, ਕਾਂਤਾਂ ਦੇਵੀ , ਗੁਰਭੇਜ ਸਿੰਘ, ਅਕਸਿਤ ਗਰਗ, ਕੇਵਲ ਹਠੂਰ, ਅਮਨਪਰੀਤ ਲਾਡੀ ਅਤੇ ਹੋਰ ਨੇਤਾ ਸ਼ਾਮਿਲ ਸਨ।

Story You May Like