The Summer News
×
Monday, 29 April 2024

ਉੁਬਰ ਨੇ ਜ਼ੋਮੈਟੋ ‘ਚ ਵੇਚੀ ਆਪਣੀ ਹਿੱਸੇਦਾਰੀ, 390 ਮਿਲੀਅਨ ਡਾਲਰ ‘ਚ ਹੋਇਆ ਸੌਦਾ

ਲੁਧਿਆਣਾ, 04 ਅਗਸਤ (ਸ਼ਾਕਸ਼ੀ ਸ਼ਰਮਾ) : ਟੈਕਸੀ ਸੇਵਾਵਾਂ ਦੇਣ ਵਾਲੀ ਡ੍ਰਾਈਵਿੰਗ ਕੰਪਨੀ ਉਬਰ ਨੇ ਬੁੱਧਵਾਰ ਨੂੰ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੂੰ ਆਪਣੇ ਸ਼ੇਅਰ ਵੇਚ ਦਿੱਤੇ ਹਨ। ਜਾਣਕਾਰੀ ਮੁਤਾਬਕ ਬੀ.ਐਸ.ਈ ਐਕਸਚੇਂਜ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 50.44 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਉਬਰ ਨੇ ਜ਼ੋਮੈਟੋ ਨੁੂੰ 390 ਮਿਲੀਅਨ ਡਾਲਰ ਵਿਚ ਹਿੱਸੇਦਾਰੀ ਵੇਚੀ ਹੈ। ਉੱਥੇ ਹੀ ਉਬਰ ਨੇ ਮੰਗਲਵਾਰ ਨੂੰ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਤੇ ਦੱਸਿਆ ਕਿ ਇਸ ਵਿੱਚ 2.6 ਬਿਲੀਅਨ ਡਾਲਰ ਦਾ ਘਾਟਾ ਹੋਇਆ ਹੈ। ਦੱਸਣਯੋਗ ਹੈ ਕਿ ਜ਼ੋਮੈਟੋ ਦੇ ਸ਼ੇਅਰਾਂ ਨੇ ਬੁੱਧਵਾਰ ਨੂੰ ਬਿਹਤਰ ਕਾਰੋਬਾਰ ਕੀਤਾ। ਬੁੱਧਵਾਰ ਨੂੰ ਜ਼ੋਮੈਟੋ ਦੇ ਸ਼ੇਅਰ 55.45 ਰੁਪਏ ਤੇ ਬੰਦ ਹੋਏ ਜੋ ਕੁਝ ਸਮਾਂ ਪਹਿਲਾਂ 9.5 ਫ਼ੀਸਦੀ ਤਕ ਗਿਰ ਗਏ ਸਨ। ਬਲਾਕ ਡੀਲ ਦੇ ਤੁਰੰਤ ਬਾਅਦ ਜ਼ੋਮੈਟੋ ਦਾ ਸਟਾਕ ਬੀਐਸਸੀ ਤੇ ਗਿਰ ਕੇ 50 ਰੁਪਏ ਦੇ ਇੰਟਰਾ ਡੇ ਲੋ ਤੇ ਆ ਗਿਆ।


ਫੂਡ ਐਗਰੀਗੇਟਰ ਅਤੇ ਡਿਲੀਵਰੀ ਕੰਪਨੀ ਜ਼ੋਮੈਟੋ ਦੇ ਸ਼ੇਅਰਾਂ ਨੁੂੰ ਮੰਗਲਵਾਰ ਨੂੰ ਲਗਭਗ 18-20 ਫ਼ੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਵੱਲੋਂ 2022-23 ਦੀ ਪਹਿਲੀ ਤਿਮਾਹੀ (ਅਪਰੈਲ ਤੇ ਜੂਨ) ਦੇ ਦੌਰਾਨ ਪੂਰਨ ਤੌਰ ਤੇ ਆਏ ਘਾਟੇ ਵਿੱਚ ਕਮੀ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਵਾਪਸ ਆ ਗਿਆ ਅਤੇ ਜ਼ੋਮੈਟੋ ਦੇ ਸ਼ੇਅਰ ਫਿਰ ਤੋਂ ਸੰਭਲ ਗਏ। ਤਿਮਾਹੀ ਦੇ ਦੌਰਾਨ ਕੰਪਨੀ ਦਾ ਪੂਰਾ ਘਾਟਾ 185.7 ਕਰੋੜ ਰੁਪਏ ਰਿਹਾ। ਇਸ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫ਼ਾ 67 ਫੀਸਦੀ ਵਧ ਕੇ 1413.9 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ ‘ਚ 844 ਕਰੋੜ ਰੁਪਏ ਸੀ


Story You May Like