The Summer News
×
Monday, 13 May 2024

ਮੇਰੀ ਟਿਕਟ ਹਲਕੇ ਦੇ ਲੋਕਾਂ ਦੀ ਟਿਕਟ ਹੈ-ਢਿੱਲੋਂ

ਕਿਹਾ-ਬਾਹਰਲਿਆਂ ਤੋਂ ਸੂਬੇ ਨੂੰ ਬਚਾਉਣ ਦੀ ਲੋੜ


ਲੁਧਿਆਣਾ,28 ਅਪ੍ਰੈਲ(ਦਲਜੀਤ ਵਿੱਕੀ)-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਪੂਰਵੀ ਵਿਖੇ ਰੱਖੀ ਗਈ ਮੀਟਿੰਗ ਵੱਲੋਂ ਰੈਲੀ ਦਾ ਰੂਪ ਧਾਰਨ ਕਰਨ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ ਤੇ ਉਸ ਦੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਸਰਦਾਰ ਸੁਖਬੀਰ ਸਿੰਘ ਇਸ ਮੌਕੇ ਆਪਣੇ ਸੰਬੋਧਨ ਸਮੇਂ ਦੇ ਰਣਜੀਤ ਸਿੰਘ ਢਿੱਲੋ ਨੇ ਵੀ ਕਿਹਾ ਕਿ ਇਹ ਟਿਕਟ ਮੇਰੀ ਨਹੀਂ ਬਲਕਿ ਹਲਕੇ ਦੇ ਲੋਕਾਂ ਦੇ ਲਈ ਮਿਲਿਆ ਮਾਣ ਹੈ। ਜਦਕਿ ਜਿੱਤ ਦਾ ਸਿਹਰਾ ਹਲਕਾ ਪੂਰਵੀ ਦੇ ਹਿੱਸੇ ਆਵੇਗਾ। ਇਸ ਮੌਕੇ ਉਹਨਾਂ ਵਿਰੋਧੀ ਆਗੂਆਂ ਦੇ ਉੱਪਰ ਵਰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਤਾਂ ਇਹ ਬਾਹਰਲੀ ਆਗੂ ਅੱਜ ਸ਼ਾਮਿਲ ਹਨ ਜਿਨਾਂ ਨੇ ਦਸਾਂ ਸਾਲਾਂ ਦੌਰਾਨ ਹਲਕੇ ਦੀਆਂ ਸਮੱਸਿਆਵਾਂ ਘਟਾਉਣ ਦੀ ਬਜਾਏ, ਉਨ੍ਹਾਂ ਦੇ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮੌਕੇ ਨਸ਼ਾ ਵਧਿਆ ਸੀ ਤੇ ਆਪ ਦੇ ਰਾਜ ਵਿੱਚ ਆਮ ਹੋ ਗਿਆ। ਉਹਨਾਂ ਕਿਹਾ ਕਿ ਮੈਂ ਲੁਧਿਆਣੇ ਦਾ ਜੰਮਪਲ ਹਾਂ ਤੇ ਇਸ ਹਲਕੇ ਦੀਆਂ ਸਮੱਸਿਆਵਾਂ ਨੂੰ ਭਲੀਭਾਂਤ ਜਾਣਦਾ ਹਾਂ ਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹਨਾਂ ਨੂੰ ਦੂਰ ਕਰਨ ਵਿੱਚ ਆਪਣੇ ਪੂਰੀ ਵਾਹ ਲਾ ਦਿਆਂਗਾ।ਜਦਕਿ ਕਾਂਗਰਸ ਦੀ ਫਿਤਰਤ ਹੈ ਕਿ ਪਹਿਲਾ ਮਨੀਸ਼ ਤਿਵਾੜੀ ਅਤੇ ਫਿਰ ਬਿੱਟੂ ਵੋਟਾਂ ਲੈ ਕੇ ਦਿੱਲੀ ਜਾ ਬੈਠੇ ਲੋਕਾਂ ਦੇ ਲਈ ਕੋਈ ਕੰਮ ਨਹੀਂ ਕੀਤੇ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪ ਵੀ ਸੁਚੇਤ ਹੋਈਏ ਅਤੇ ਦੂਸਰੇ ਨੂੰ ਵੀ ਸੁਚੇਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਭਰੋਸੇ ਤੇ ਮੋਹਰ ਲਗਾ ਕੇ ਅਕਾਲੀ ਦਲ ਦੇ ਹੱਥ ਮਜਬੂਤ ਕਰੀਏ ਤਾਂ ਜੋ ਪੰਜਾਬ ਨੂੰ ਮਜਬੂਤ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ ਐਮ ਡੀ, ਇਲਾਵਾ ਮੁਖਤਿਆਰ ਸਿੰਘ ਚੀਮਾ, ਰਸ਼ਪਾਲ ਸਿੰਘ ਫੌਜੀ, ਸਰਬਜੀਤ ਸਿੰਘ ਲਾਡੀ, ਸੁਰਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਸਿਮਰਨਜੀਤ ਹਨੀ, ਸਵਿੰਦਰ ਪਾਲ ਰੀਤੂ, ਤੇਜਾ ਸਿੰਘ ਖਾਲਸਾ, ਸੁਰਿੰਦਰ ਸਿੰਘ ਚੌਹਾਨ, ਬੀਬੀ ਮਨਦੀਪ ਕੌਰ ਸੰਧੂ, ਬੀਬੀ ਹੁਸ਼ਿਆਰ ਕੌਰ, ਵੀਨਾ ਜੈਰਥ, ਸੁਰਿੰਦਰ ਬਾਜਵਾ, ਜਸਦੀਪ ਸਿੰਘ ਕਾਉਂਕੇ, ਪ੍ਰਧਾਨ ਤਜਿੰਦਰ ਪਾਲ ਸਿੰਘ, ਰਕੇਸ਼ ਗਰਗ, ਸੁਰਿੰਦਰ ਘਈ, ਹਰਪ੍ਰੀਤ ਅੱਜੂ, ਹਰਮਿੰਦਰ ਬੇਦੀ, ਰਾਜਵੰਤ ਮਾਨ, ਭੁਪਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਸਾਹਿਬਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Story You May Like