The Summer News
×
Friday, 26 April 2024

ਸੀਐਨਜੀ ਅਤੇ ਪੀਐੱਨਜੀ ਦੀ ਕੀਮਤਾਂ ‘ਚ ਤੇਜ਼ੀ ਨੂੰ ਦੇਖਦੇ ਹੋਏ ਸਰਕਾਰ ਨੇ ਲਿਆ ਵੱਡਾ ਫੈਸਲਾ

ਲੁਧਿਆਣਾ : (ਸਾਕਸ਼ੀ ਸ਼ਰਮਾ) ਸੀਐਨਜੀ ਅਤੇ ਪੀਐੱਨਜੀ ਦੀ ਕੀਮਤਾਂ ਚ ਜਾਰੀ ਤੇਜ਼ੀ ਦੇ ਵਿੱਚ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਤੇਲ ਮੰਤਰਾਲੇ ਨੇ ਘਰੇਲੂ ਪ੍ਰਕਿਰਤਿਕ ਗੈਸ ਦੇ ਇਸਤੇਮਾਲ ਨੂੰ ਲੈ ਕੇ ਪੁਰਾਣੀ ਨੀਤੀ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਘਰੇਲੂ ਪ੍ਰਕ੍ਰਿਤਿਕ ਗੈਸ ਨੂੰ ਉਦਯੋਗ ਦੇ ਮੁਕਾਬਲੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਪਹਿਲੇ ਵੰਡਿਆ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਸੀਐਨਜੀ ਅਤੇ ਪੀਐਨਜੀ ਦੀ ਕੀਮਤ ਵਿੱਚ ਰਾਹਤ ਮਿਲਣ ਦੀ ਉਮੀਦ ਹੈ


ਤੁਹਾਨੂੰ ਦੱਸਦੀ ਕਿ ਤਿੰਨ ਮਹੀਨੇ ਪਹਿਲਾਂ ਸਰਕਾਰ ਨੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਮੰਗ ਵਿੱਚ ਆਈ ਤੇਜ਼ੀ ਨੂੰ ਪੂਰਾ ਕਰਨ ਲਈ ਆਯਾਤ ਦਾ ਸਹਾਰਾ ਲੈਣ ਇਸ ਵਿਚ ਸੀਐਨਜੀ ਅਤੇ ਪੀਐਨਜੀ ਦੀ ਕੀਮਤਾਂ ਆਸਮਾਨ ਛੂਹਣ ਲੱਗੀਆਂ ਦੇਖਦੇ ਹੀ ਦੇਖਦੇ ਇਸ ਦੇ ਰੇਟ ਸੱਤਰ ਫ਼ੀਸਦੀ ਵਧ ਗਏ ਪਹਿਲਾਂ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਦੀ ਕੁੱਲ ਮੰਗ ਦਾ ਤਿਰਾਸੀ ਤੋਂ ਚੌਰਾਸੀ ਫੀਸਦੀ ਘਰੇਲੂ ਪ੍ਰਕ੍ਰਿਤਿਕ ਗੈਸ ਨਾਲ ਪੂਰਾ ਹੁੰਦਾ ਸੀ ਬਾਕੀ ਦੱਸ ਸੋਲ਼ਾਂ ਤੋਂ ਸਤਾਰਾਂ ਫੀਸਦੀ ਆਯਾਤ ਕਰਨਾ ਹੁੰਦਾ ਸੀ ਹਾਲਾਂਕਿ ਫ਼ੈਸਲੇ ਤੋਂ ਬਾਅਦ ਇਨ੍ਹਾਂ ਗੈਸ ਕੰਪਨੀਆਂ ਦੀ ਮੰਗ ਦਾ ਚਰੱਨਵੇ ਫ਼ੀਸਦੀ ਹਿੱਸਾ ਪੂਰਾ ਹੋ ਜਾਵੇਗਾ ਹੁਣ ਕੇਵਲ ਛੇ ਫ਼ੀਸਦੀ ਦਾ ਆਯਾਤ ਕਰਨਾ ਹੋਵੇਗਾ ਜਿਸ ਨਾਲ ਕੀਮਤ ਤੇ ਲਗਾਮ ਲਗਾਉਣਾ ਆਸਾਨ ਹੋ ਹੋਵੇਗਾ


Story You May Like