The Summer News
×
Monday, 29 April 2024

ਫਿਰ ਤੋਂ ਵਧੀਆਂ ਸੋਨੇ ਦੀਆਂ ਕੀਮਤਾਂ, ਭਾਰਤੀਆਂ ‘ਚ ਨਹੀਂ ਘਟਿਆ ਸੋਨਾ ਖਰੀਦਣ ਦਾ ਕ੍ਰੇਜ਼

(ਸ਼ਾਕਸ਼ੀ ਸ਼ਰਮਾ)


ਸੋਨੇ ਦੀ ਕੀਮਤ ਇਸ ਸਮੇਂ ਕਾਫੀ ਵਧ ਰਹੀ ਹੈ ਭਾਰਤ ‘ਚ ਇਸ ਦੀ ਕੀਮਤ 50000 ਪ੍ਰਤੀ 10 ਗ੍ਰਾਮ ਤੋਂ ਉੱਪਰ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ‘ਚ ਸੋਨੇ ਦੀ ਮੰਗ ਘਟੀ ਹੈ ਪਰ ਭਾਰਤ ‘ਚ ਤਾਂ ਇਸ ਸਾਲ ਪਹਿਲੀ ਤਿਮਾਹੀ ‘ਚ ਸੋਨੇ ਦੀ ਮੰਗ ‘ਚ 43 ਫੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਗੋਲਡ ਪ੍ਰੀਸ਼ਦ ਡਬਲਯੂ ਜੀ ਸੀ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ‘ਚ ਅਪ੍ਰੈਲ-ਜੂਨ ਤਿਮਾਹੀ ‘ਚ ਸੋਨੇ ਦੀ ਮੰਗ ਸਾਲਾਨਾ ਆਧਾਰ ਤੇ 42 ਫ਼ੀਸਦੀ ਵਧ ਰਹੀ। ਹਾਲਾਂਕਿ ਮਹਿੰਗਾਈ ਰੁਪਿਆ-ਡਾਲਰ ਦਰਾਂ ਅਤੇ ਨੀਤੀ ਸਬੰਧੀ ਕਦਮਾਂ ਸਮੇਤ ਕਈ ਕਾਰਕ ਹੋਣਗੇ ਜੋ ਅੱਗੇ ਜਾ ਕੇ ਖਪਤਕਾਰਾਂ ਦੀਆਂ ਧਾਰਨਾਵਾਂ ਨੂੰ ਪ੍ਰਭਾਵਿਤ ਕਰਨਗੇ। ਡਬਲਯੂ ਜੀ ਸੀ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਅਪਰੈਲ ਤੋਂ ਜੂਨ ਦੌਰਾਨ ਭਾਰਤ ‘ਚ ਸੋਨੇ ਦੀ ਮੰਗ 170.7 ਟਨ ਰਹੀ ਜੋ 2021 ਦੀ ਇਸੇ ਮਿਆਦ ਦੀ ਮੰਗ 119.6 ਟਨ ਤੋਂ 43 ਫ਼ੀਸਦੀ ਵੱਧ ਹੈ। ਰਿਪੋਰਟ ਮੁਤਾਬਕ ਸੋਨੇ ਦੀ ਗਲੋਬਲ ਮੰਗ ਸਾਲਾਨਾ ਆਧਾਰ ਤੇ 8 ਫੀਸਦੀ ਘਟ ਕੇ 948.4 ਹੋ ਗਈ 2021 ਦੀ ਜੂਨ ਤਿਮਾਹੀ ‘ਚ ਇਹ 1,031.8 ਟਨ ਸੀ। ਡਬਲਯੂ ਜੀ ਸੀ ਵਿਚ ਸੀਨੀਅਰ ਵਿਸ਼ਲੇਸ਼ਕ ਏਮਾ ਲੂਈਜ਼ ਸਟ੍ਰੀਟ ਨੇ ਕਿਹਾ ਕਿ 2022 ਦੀ ਦੂਜੀ ਤਿਮਾਹੀ ‘ਚ ਸੋਨੇ ਨੂੰ ਲੈ ਕੇ ਖ਼ਤਰੇ ਅਤੇ ਮੌਕੇ ਦੋਵੇਂ ਹੀ ਹਨ। ਸੁਰੱਖਿਅਤ ਨਿਵੇਸ਼ ਦੇ ਲਿਹਾਜ਼ ਨਾਲ ਸੋਨੇ ਦੀ ਮੰਗ ਬਣੀ ਰਹਿਣ ਦਾ ਅਨੁਮਾਨ ਹੈ।


ਮੁੱਲ ਦੇ ਹਿਸਾਬ ਨਾਲ 54 ਫ਼ੀਸਦੀ ਦਾ ਵਾਧਾ :

ਸੋਨੇ ਦੀ ਮੰਗ ਤੇ ਡਬਲਯੂ ਜੀ ਸੀ ਨੇ ਇਕ ਰਿਪੋਰਟ ਜਾਰੀ ਕੀਤੀ ਇਸ ਰਿਪੋਰਟ ਮੁਤਾਬਕ ਜੇ ਮੁੱਲ ਦੇ ਹਿਸਾਬ ਨਾਲ ਭਾਰਤ ‘ਚ ਸੋਨੇ ਦੀ ਮੰਗ ਜੂਨ ਤਿਮਾਹੀ ‘ਚ 54 ਫੀਸਦੀ ਵਧ ਕੇ 79,270 ਕਰੋੜ ਰੁਪਏ ਹੋ ਗਈ ਇਕ ਸਾਲ ਪਹਿਲਾਂ ਯਾਨੀ ਸਾਲ 2020-21 ਦੀ ਪਹਿਲੀ ਤਿਮਾਹੀ ‘ਚ 51,540 ਕਰੋੜ ਰੁਪਏ ਦੀ ਸੋਨੇ ਦੀ ਮੰਗ ਸੀ ।


ਅਕਸ਼ੈ ਤ੍ਰਿਤੀਆ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਮੰਗ 49 ਫੀਸਦੀ ਵਧੀ :

ਡਬਲਯੂ ਜੀ ਸੀ ਦੇ ਖੇਤਰੀ ਸੀ.ਈ.ਓ.(ਭਾਰਤ) ਸੋਮਸੁੰਦਰਮ ਪੀ.ਆਰ. ਨੇ ਦੱਸਿਆ ਕਿ ਅਕਸ਼ੈ ਤ੍ਰਿਤੀਆ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਗਹਿਣਿਆਂ ਦੀ ਮੰਗ 49 ਫੀਸਦੀ ਵਧ ਕੇ 140.3 ਟਨ ਰਹੀ। ਉਨ੍ਹਾਂ ਨੇ ਦੱਸਿਆ ਸੀ ਕਿ 2022 ਲਈ ਡਬਲਯੂ ਜੀ ਸੀ ਨੇ ਮੰਗ ਦ੍ਰਿਸ਼ 800-850 ਟਨ ਰੱਖਿਆ ਹੈ। ਹਾਲਾਂਕਿ ਆਉਣ ਵਾਲੇ ਸਮੇਂ ‘ਚ ਮਹਿੰਗਾਈ, ਸੋਨੇ ਦੀ ਕੀਮਤ, ਰੁਪਇਆ-ਡਾਲਰ ਦਰਾਂ ਅਤੇ ਨੀਤੀਗਤ ਕਦਮ ਸਮੇਤ ਹੋਰ ਕਾਰਕ ਖਪਤਕਾਰਾਂ ਦੀਆਂ ਧਾਰਨਾਵਾਂ ਨੂੰ ਪ੍ਰਭਾਵਿਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਾਲ 2021 ‘ਚ ਸੋਨੇ ਦੀ ਕੁੱਲ ਮੰਗ 797 ਟਨ ਸੀ।


Story You May Like