The Summer News
×
Wednesday, 15 May 2024

ਲੁਧਿਆਣਾ ਪੁਲੀਸ ਕਮਿਸ਼ਨਰ ਤੱਕ ਕੰਪਲੇਂਟ ਪਹੁੰਚਾਣਾ ਹੋਇਆ ਆਸਾਨ, ਦੇਖੋ ਪੂਰੀ ਖ਼ਬਰ

ਲੁਧਿਆਣਾ : ਲੋਕਾਂ ਦੀ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਅਤੇ ਉਨ੍ਹਾਂ ਨੂੰ ਸੁਲਝਾਉਣ ਦੇ ਲਈ ਵੀਰਵਾਰ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਡਾ.ਕੌਸ਼ਤੁਭ ਸ਼ਰਮਾ ਫੇਸਬੁੱਕ ਤੇ ਲਾਈਵ ਹੋਏ। ਲਾਈਵ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਪੁਲੀਸ ਦੀ ਮੱਦਦ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਆਧੁਨਿਕ ਢੰਗ ਨਾਲ ਜਲਦ ਅਤੇ ਪਰਦਾਫਾਸ਼ ਸਿਸਟਮ ਨਾਲ ਕਰਨ ਦਾ ਆਸ਼ਵਾਸਨ ਦਿੱਤਾ।


ਸੀ ਪੀ ਕੌਸ਼ਤੁਭ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੈਕਨੀਕਲ ਟੀਮ ਇਕ ਆਨਲਾਈਨ ਪਲੈਟਫਾਰਮ ਤਿਆਰ ਕਰ ਰਹੀ ਹੈ ਜਿਸ ਵਿਚ ਲੋਕਾਂ ਨੇ ਆਪਣਾ ਨਾਂ, ਪਤਾ, ਥਾਣਾ ਤੇ ਸ਼ਿਕਾਇਤ ਲਿਖ ਕੇ ਭੇਜ ਦੇਣਗੇ। ਉਹ ਕੰਪਲੇਂਟ ਦੇ ਆਧਾਰ ਤੇ ਸ਼ਿਕਾਇਤਕਰਤਾ ਨੂੰ ਆਨਲਾਈਨ ਨੰਬਰ ਜਨਰੇਟ ਕਰਕੇ ਦਿੱਤਾ ਜਾਏਗਾ। ਇਸ ਦੇ ਨਾਲ ਇਹ ਸ਼ਿਕਾਇਤ ਪੁਲੀਸ ਅਧਿਕਾਰੀਆਂ ਵੱਲੋਂ ਆਨਲਾਈਨ ਸੰਬੰਧਿਤ ਅਧਿਕਾਰੀ ਨੂੰ ਦੇ ਦਿੱਤੀ ਜਾਵੇਗੀ ਜਿਸ ਤੇ ਉਹ ਕੰਮ ਕਰਨਗੇ ਅਗਰ ਕਿਸੇ ਨੇ ਆਪਣੀ ਸ਼ਿਕਾਇਤ ਦਾ ਸਟੇਟਸ ਪਤਾ ਕਰਨਾ ਹੈ ਤਾਂ ਉਹ ਆਪਣਾ ਕੰਪਲੇਂਟ ਨੰਬਰ ਪਾ ਕੇ ਸਟੇਟਸ ਪਤਾ ਕਰ ਸਕਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲ ਜਾਏਗਾ ਕਿ ਉਨ੍ਹਾਂ ਦੀ ਸ਼ਿਕਾਇਤ ਕਿਸ ਅਧਿਕਾਰੀ ਦੇ ਟੇਬਲ ਤੇ ਹੈ ਅਤੇ ਉਸਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ। ਆਉਣ ਵਾਲੇ ਕੁਝ ਦਿਨਾਂ ‘ਚ ਇਸ ਸਿਸਟਮ ਨੂੰ ਸ਼ੁਰੂ ਕੀਤਾ ਜਾਵੇਗਾ।


ਸ਼ਿਕਾਇਤਕਰਤਾ ਦਾ ਨਾਂ ਰੱਖਿਆ ਜਾਏਗਾ ਗੁਪਤ:

ਇਸੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋਕ ਪੁਲੀਸ ਨੂੰ ਸੁਝਾਅ ਦੇਣਾ ਚਾਹੁੰਦੇ ਹਨ ਜਾਂ ਸ਼ਹਿਰ ਵਿਚ ਕਿੱਥੇ ਤੇ ਕੀ ਦਿੱਕਤ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ ਉਸ ਲਈ ਲੋਕ ਲੁਧਿਆਣਾ ਪੁਲਸ ਦੀ ਆਫੀਸ਼ੀਅਲ ਈ-ਮੇਲ ਆਈਡੀ cp.ldh.police@punjab.gov.in ਤੇ ਪਾ ਸਕਦੇ ਹਨ ਜਿਸ ਤੇ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਵਰਟ ਵੀ ਕਿਤਾ ਜਾਵੇਗਾ। ਇਸ ਤੋਂ ਇਲਾਵਾ ਸ਼ੱਕੀ ਲੋਕਾਂ ਤੇ ਨਸ਼ੇ ਦੇ ਬਾਰੇ ਕੋਈ ਵੀ ਸੂਚਨਾ ਦੇਣ ਦੇ ਲਈ 78370-18501 ਤੇ ਵ੍ਹੱਟਸਐਪ ਕਰ ਕੇ ਵੀ ਜਾਣਕਾਰੀ ਲੋਕ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ।


ਸ਼ਿਕਾਇਤ ਤੇ ਰਿਸਪਾਂਸ ਟਾਈਮ ਹੋਵੇਗਾ ਫਿਕਸ:

ਜੇਕਰ ਲੋਕ ਆਨਲਾਈਨ ਸ਼ਿਕਾਇਤ ਭੇਜਦੇ ਹਨ ਤਾਂ ਉਨ੍ਹਾਂ ਦੀ ਹਰ ਸ਼ਿਕਾਇਤ ਤੇ ਟੈਕਨੀਕਲ ਟੀਮ ਰਿਸਪਾਂਸ ਕਰੇਗੀ। ਇਸ ਤੋਂ ਇਲਾਵਾ ਜਿਸ ਅਧਿਕਾਰੀ ਦੇ ਕੋਲ ਸ਼ਿਕਾਇਤ ਜਾ ਰਹੀ ਹੈ ਉਹ ਵੀ ਇਸ ਦੀ ਰਿਪੋਰਟ ਕਰੇਗਾ ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਇਸ ਨੂੰ ਫੋਲੋ ਨਹੀਂ ਕਰਦਾ ਤਾਂ ਉਹ ਜਵਾਬਦੇਹੀ ਹੋਵੇਗਾ। ਹਰ ਸ਼ਿਕਾਇਤ ਤੇ ਕਾਰਵਾਈ ਦੇ ਲਈ ਇੱਕ ਰਿਸਪਾਂਸ ਟਾਈਮ ਫਿਕਸ ਕੀਤਾ ਜਾਵੇਗਾ ਜਿਸ ਦਾ ਜਵਾਬ ਦੇਣਾ ਲਾਜ਼ਮੀ ਹੋਵੇਗਾ। ਇਸਦੇ ਨਾਲ ਹੀ ਸੀ ਪੀ ਵੱਲੋਂ ਲੋਕਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ ਜੋ ਪੈਂਡੈਂਸੀ ਲੰਬੇ ਸਮੇਂ ਤੱਕ ਲਟਕਦੀ ਜਾ ਰਹੀ ਹੈ ਉਸ ਨੂੰ ਜਲਦ ਖਤਮ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਸੀ ਪੀ ਖੁਦ ਸਾਰੇ ਵਿਭਾਗਾਂ ਦੀ ਪੈਂਡੈਂਸੀ ਦੀ ਡੇਲੀ ਰਿਪੋਰਟ ਲੈਣਗੇ।


Story You May Like