The Summer News
×
Thursday, 02 May 2024

ਓਡੀਸ਼ਾ ਵਿੱਚ ਮਿਲੀ 32 ਕਿਲੋ ਦੀ ਮੱਛੀ; ਲੱਖਾਂ ਦੀ ਹੋਈ ਨਿਲਾਮੀ

ਭੁਵਨੇਸ਼ਵਰ : ਉੜੀਸਾ ਦੇ ਭਦਰਕ ਜ਼ਿਲ੍ਹੇ ਦੇ ਚਾਂਦਬਲੀ ਵਿੱਚ ਇੱਕ ਮਛੇਰੇ ਨੇ 32 ਕਿਲੋ ਵਜ਼ਨ ਦੀ ਮੱਛੀ ਫੜੀ। ਮਛੇਰੇ ਨੇ ਦਾਅਵਾ ਕੀਤਾ ਹੈ ਕਿ ਫੜੀ ਗਈ ਮੱਛੀ 3,20,000 ਰੁਪਏ ਵਿੱਚ ਵੇਚੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਕਿਲੋ ਮੱਛੀ ਫੜੀ ਗਈ ਸੀ, ਜਿਸ ਦੀ ਕੀਮਤ ਕਰੀਬ 6 ਲੱਖ 44 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਖਬਰਾਂ ਮੁਤਾਬਕ ਇਹ ਮੱਛੀ ਮੁੰਬਈ ਦੇ ਇਕ ਵਿਅਕਤੀ ਨੇ 23 ਹਜ਼ਾਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਸੀ। ਜਗਤਸਿੰਘਪੁਰ ਜ਼ਿਲ੍ਹੇ ਦੇ ਪਰਾਦੀਪ ਅਥਰਬੰਕੀ ਬਾਲੀ ਵਿੱਚ ਇਸ ਮੱਛੀ ਦੀ ਨਿਲਾਮੀ ਕੀਤੀ ਗਈ।


Story You May Like