The Summer News
×
Friday, 17 May 2024

ਹੋ ਜਾਓ ਸਾਵਧਾਨ ਨਹੀਂ ਤਾਂ ਹੋ ਜਾਵੇਗਾ ਇਲੈਕਟ੍ਰਿਕ ਚਲਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਆਪਣਾ ਵਾਇਕਲ ਨੂੰ ਚਲਾਓ ਲਾਲ ਬੱਤੀ ਨੂੰ ਧਿਆਨ ਵਿੱਚ ਰੱਖ ਕੇ , ਨਹੀਂ ਤਾਂ ਹੋ ਸਕਦਾ ਹੈ ਤੁਹਾਡਾ ਇਲੈਕ੍ਰੋਨਿਕ ਚਲਾਨ। ਜੀ ਹਾਂ ਬਿਲਕੁੱਲ ਸਹੀ ਸੁਣਿਆ ਹੈ ਤੁਸੀ ਪਹਿਲਾ ਤਾਂ ਟੈ੍ਰਫਿਕ ਪੁਲਿਸ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਤੇ ਚਲਾਨ ਕੱਟੇ ਜਾਂਦੇ ਸੀ, ਪ੍ਰੰਤੂ ਅੱਜ ਦੇ ਸਮੇਂ ਵਿੱਚ ਲਾਲ ਬੱਤੀ ਨੂੰ ਧਿਆਨ ਵਿੱਚ ਨਾ ਰੱਖਣ ਤੇ ਹੁਣ ਇਲੈਕਟ੍ਰਿਕ ਤਰੀਕੇ ਨਾਲ ਚਲਾਨ ਕੱਟ ਹੋ ਰਹੇ ਹਨ। ਜਿਸ ਨੂੰ ਈ-ਚਲਾਨ ਵੀ ਕਿਹਾ ਜਾਂਦਾ ਹੈ। ਇਹ ਚਲਾਨ ਆਨਲਾਈਨ ਹੀ ਕੱਟਿਆ ਜਾਂਦਾ ਹੈ।


ਅਕਸਰ ਜਦੋਂ ਵੀ ਕੋਈ ਵਾਹਿਕਲ ਰੋਕ ਕੇ ਪੁਲਿਸ ਵੱਲੋਂ ਚਲਾਨ ਕੱਟਿਆ ਜਾਂਦਾ ਸੀ ਤਾਂ ਲੋਕਾਂ ਵੱਲੋ ਬਹੁਤ ਜ਼ਿਆਦਾ ਸੜਕ ਉਪਰ ਜਾਮ ਲੱਗ ਜਾਂਦਾ ਸੀ ਜਿਸ ਕਾਰਨ ਬਾਕੀ ਲੋਕਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦ ਸੀ ਕਿਉਂਕਿ ਪੁਲਿਸ ਨੂੰ ਜਾਂਚ ਕਰਨ ਤੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਚਲਾਨ ਕੱਟਣ ਵਿੱਚ ਸਮਾਂ ਲੱਗ ਜਾਂਦਾ ਸੀ। ਇਸੇ ਦੌਰਾਨ ਚਲਾਨ ਕੱਟਣ ਸਮੇਂ ਕਈ ਵਾਰ ਲੋਕਾਂ ਦੀ ਪੁਲਿਸ ਵਾਲਿਆ ਨਾਲ ਬਹਿਸ ਵੀ ਹੋ ਜਾਂਦੀ ਸੀ ।ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਜੇਕਰ ਹੁਣ ਕੋਈ ਆਪਣਾ ਵਾਹਨ ਤੇਜ਼ ਰਫਤਾਰ ਨਾਲ ਲੈ ਕੇ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਦੀ ਜੋ ਫੋਟੋ ਹੈ ਕਲਿੱਕ ਕਰਕੇ ਉਸ ਦਾ ਆਨਲਾਈਨ ਚਲਾਨ ਕੱਟਿਆ ਜਾਂਦਾ ਹੈ।


ਦੇਖੋ ਕਿਸ ਤਰ੍ਹਾਂ ਕੱਟਿਆ ਜਾ ਸਕਦਾ ਹੈ ਇਹ ਆਨਲਾਈਨ ਚਲਾਨ

ਦਸ ਦਿੰਦੇ ਹਾਂ ਕਿ ਈ-ਚਲਾਨ ਦੇ ਆਉਣ ਨਾਲ ਪੁਲਿਸ ਦਾ ਕੰਮ ਬਹੁਤ ਆਸਾਨ ਹੋ ਗਿਆ ਹੈ, ਕਿਉਂਕਿ ਆਨਲਾਈਨ ਚਲਾਨ ਕੱਟਣ ਲਈ ਐਪ ਤੇ ਸਿਰਫ ਇੱਕ ਫੋਟੋ ਹੀ ਦਰਜ਼ ਕੀਤੀ ਜਾਂਦੀ ਹੈ।ਬਾਕੀ ਸਾਰਾ ਕੁਝ ਉਸ ਐਪ ‘ਚ ਦਿੱਤਾ ਹੀ ਹੁੰਦਾ ਹਠ ਜਿਵੇਂ ਕਿ ਤੁਹਾਡਾ ਨਾਮ, ਮੋਬਾਇਲ ਨੰਬਰ, ਪਤਾ ਅਤੇ ਇੰਜਣ ਨੰਬਰ ਆਦਿ।ਜੋ ਵਿਅਕਤੀ ਨਿਯਮਾਂ ਦੀ ਉਲੱਘਣਾ ਕਰਦਾ ਹੈ ਉਸ ਦੇ ਮੋਬਾਇਲ ਤੇ ਸਿੱਧਾ ਮੈਜੇਸ ਪਹੁੰਚ ਜਾਂਦਾ ਹੈ।


Story You May Like